20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਲਾਅ ਗੇਟ ਨਜ਼ਦੀਕ ਨੌਜਵਾਨਾਂ ਨੇ ਵਿਦਿਆਰਥੀ ਦੀ ਕੀਤੀ ਕੁੱਟਮਾਰ <br/>

ਅਜੀਤ ਡੈਸਕ 02-04-2026
ਫਗਵਾੜਾ, 1 ਅਪੈ੍ਰਲ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਲਾਅ ਗੇਟ ਨਜ਼ਦੀਕ ਇੱਕ ਵਿਦਿਆਰਥੀਆਂ ਦੀ ਕਰੀਬ ਅੱਧੀ ਦਰਜਨ ਨੌਜਵਾਨਾਂ ਵੱਲੋਂ ਕੁੱਟਮਾਰ ਕਰਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਲੜਾਈ ਤੋਂ ਬਾਅਦ ਕੁੱਝ ਹੁੱਲੜਬਾਜ਼ਾ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਹਵਾ 'ਚ ਗੋਲੀ ਵੀ ਚਲਾ ਦਿੱਤੀ ਗਈ ਜਿਸ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ | ਜਾਣਕਾਰੀ ਦਿੰਦਿਆਂ ਜ਼ਖਮੀ ਵਿਦਿਆਰਥੀ ਅਦਿੱਤਿਆ ਚੌਧਰੀ ਪੁੱਤਰ ਰਾਮ ਧਨੀ ਚੌਧਰੀ ਹਾਲ ਵਾਸੀ ਛਾਬੜਾ ਪੀਜੀ ਮਹੇੜੂ ਨੇ ਦੱਸਿਆ ਕਿ ਉਹ ਆਪਣੇ ਦੋਸਤ ਅਨੰਦ ਰਾਜ ਨੂੰ ਮਿਲਣ ਵਾਸਤੇ ਗਏ ਸੀ ਤੇ ਵਾਪਸ ਦੋਸਤ ਅਨੰਦ ਰਾਜ ਮੇਰੇ ਪੀਜੀ 'ਚ ਮੈਨੂੰ ਵਾਪਸ ਛੱਡਣ ਵਾਸਤੇ ਜਾ ਰਿਹਾ ਸੀ ਤਾਂ ਪੀਜੀ ਤੋਂ ਥੋੜ੍ਹਾ ਪਿੱਛੇ ਕੁੱਝ ਲੜਕੇ ਤੇ ਲੜਕੀਆਂ ਆਪਸ 'ਚ ਲੜਾਈ ਝਗੜਾ ਕਰ ਰਹੇ ਸੀ ਤੇ ਉੱਥੇ ਮੌਜੂਦ ਲੜਕਿਆਂ ਨੇ ਉਨ੍ਹਾਂ ਨੂੰ ਵੀ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਲੜਾਈ ਝਗੜਾ ਕੀਤਾ ਤੇ ਉਸ ਦੀ ਕੁੱਟਮਾਰ ਕੀਤੀ | ਜਿਸ ਨੂੰ ਉਸ ਦੇ ਸਾਥੀਆਂ ਨੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ | ਇਸੇ ਦੌਰਾਨ ਘਟਨਾ ਹੋਰ ਗੰਭੀਰ ਹੋ ਗਈ ਜਦੋਂ ਲਗਭਗ 2.15 ਵਜੇ ਅਣਪਛਾਤੇ ਹੁੱਲੜਬਾਜ਼ ਸਿਵਲ ਹਸਪਤਾਲ ਦੇ ਬਾਹਰ ਪਹੁੰਚੇ ਤੇ ਗੋਲੀ ਚਲਾ ਦਿੱਤੀ ਪਰ ਇਸ 'ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ | ਚਹੇੜੂ ਚੌਂਕੀ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕੁੱਟਮਾਰ ਕਰਨ ਦੇ ਸਬੰਧ 'ਚ ਅਦਿੱਤਿਆ ਚੌਧਰੀ ਪੁੱਤਰ ਰਾਮ ਧਨੀ ਚੌਧਰੀ ਦੇ ਬਿਆਨਾ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 115 (2), 126 (2), 324, 3 (5) ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ. ਸਿਟੀ ਅਮਨਪ੍ਰੀਤ ਕੌਰ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਸਿਵਲ ਹਸਪਤਾਲ ਦੇ ਅੰਦਰ ਤੇ ਮੇਨ ਗੇਟ ਤੇ ਉਕਤ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਤੇ ਦੋ-ਤਿੰਨ ਫਾਇਰ ਕੀਤੇ ਤੇ ਕਾਫ਼ੀ ਹੁੱਲੜਬਾਜ਼ੀ ਕਰਕੇ ਸ਼ਾਂਤੀ ਭੰਗ ਕੀਤੀ | ਜਿਸ ਸਬੰਧ 'ਚ ਸਿਟੀ ਪੁਲਿਸ ਨੇ ਪਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਾਡਲ ਟਾਊਨ ਜਲੰਧਰ, ਵਿਪਨ ਕੁਮਾਰ ਪੁੱਤਰ ਗਿਰਦਾਰੀ ਲਾਲ ਵਾਸੀ ਭਾਰਗੋ ਨਗਰ ਜਲੰਧਰ, ਸਰਬਜੀਤ ਸਿੰਘ ਉਰਫ਼ ਸਾਬੀ ਪੁੱਤਰ ਤਰਸੇਮ ਲਾਲ ਵਾਸੀ ਅਵਤਾਰ ਨਗਰ ਮਾਡਲ ਟਾਊਨ ਜਲੰਧਰ, ਦੀਪੂ ਵਾਸੀ ਜਲੰਧਰ ਤੇ 8-10 ਹੋਰ ਨੌਜਵਾਨਾਂ ਖ਼ਿਲਾਫ਼ ਧਾਰਾ 194(2), 191(3), 190 ਬੀ.ਐਨ.ਐਸ. ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਨਿਗਮ ਕੂੜੇ ਵਾਲੇ ਡੰਪ ਨੇੜਲੀ ਥਾਂ ਤੇ ਡੰਪ ਨੂੰ ਜਾਂਦੀ ਸੜਕ ਦੀ ਬਿਨਾਂ ਦੇਰੀ ਮੁਰੰਮਤ ਕਰਵਾਏ-ਰਾਣਾ ਗੁਰਜੀਤ ਸਿੰਘ <b... ਅਗਲੀ ਖ਼ਬਰ ਪਿੰਡ ਡੁਮੇਲੀ ਵਿਖੇ 3 ਦਿਨਾਂ ਸਾਲਾਨਾ ਗੁਰਮਤਿ ਸਮਾਗਮ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।