ਨਡਾਲਾ, 19 ਫਰਵਰੀ (ਰਘਬਿੰਦਰ ਸਿੰਘ)- ਕਸਬਾ ਨਡਾਲਾ ਦੇ ਹੋਣਹਾਰ ਖਿਡਾਰੀ ਸ਼ਿਵ ਕੁਮਾਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਸਬੇ ਦਾ ਨਾਂਅ ਰੌਸ਼ਨ ਕਰਦਿਆਂ ਆਬੂ ਧਾਬੀ ਵਿਚ ਹੋਈ ਓਪਨ ਵਰਲਡ ਮਾਸਟਰ ਐਥੇਲੇਟਿਕਸ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਚਾਂਦੀ ਦਾ ਤਗਮਾ ਹਾਸਲ ਕੀਤਾ | ਸ਼ਿਵ ਕੁਮਾਰ ਨੇ ਦੱਸਿਆ ਕਿ ਖੇਡਾਂ ਵਿਚ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਅੱਜ ਮੈਂ ਆਬੂ ਧਾਬੀ ਵਿਚ ਹੋਈ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਜੈਵਲਿਨ ਥ੍ਰੋਅ ਈਵੈਂਟ 'ਚ ਤਗਮਾ ਜਿੱਤਿਆ ਹੈ | ਸ਼ਿਵ ਕੁਮਾਰ ਦੀ ਇਸ ਉਪਲਬਧੀ ਨਾਲ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ | ਸਥਾਨਕ ਵਾਸੀਆਂ ਤੇ ਖੇਡ ਪ੍ਰੇਮੀਆਂ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਨੌਜਵਾਨਾਂ ਲਈ ਪੇ੍ਰਰਨਾ ਸਰੂਪ ਹੈ | ਪਰਿਵਾਰਕ ਮੈਂਬਰਾਂ ਨੇ ਵੀ ਖ਼ੁਸ਼ੀ ਜਤਾਈ ਤੇ ਕਿਹਾ ਕਿ ਸ਼ਿਵ ਕੁਮਾਰ ਦੀ ਕਠਿਨ ਮਿਹਨਤ ਦਾ ਇਹ ਨਤੀਜਾ ਹੈ |