15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗਲੀ 'ਚ ਬਣੀ ਕੰਧ ਢਾਹੁਣ ਨੂੰ ਲੈ ਕੇ ਹੋਈ ਲੜਾਈ, ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ <br/>

ਅਜੀਤ ਡੈਸਕ 20-02-2026
ਕਪੂਰਥਲਾ, 19 ਫਰਵਰੀ (ਅਮਨਜੋਤ ਸਿੰਘ ਵਾਲੀਆ)- ਪਿੰਡ ਖੈੜਾ ਦੋਨਾ ਵਿਖੇ ਗਲੀ ਵਿਚ ਬਣੀ ਕੰਧ ਢਾਉਣ ਨੂੰ ਲੈ ਕੇ ਹੋਈ ਲੜਾਈ ਵਿਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ | ਜੇਰੇ ਇਲਾਜ ਕੁਲਵਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਖੈੜਾ ਦੋਨਾਂ ਵਿਖੇ ਰਹਿੰਦੇ ਹਨ ਤੇ ਉਨ੍ਹਾਂ ਦੀ ਗਲੀ ਵਿਚ ਉਨ੍ਹਾਂ ਦੇ ਪਿੰਡ ਦੇ ਹੀ ਵਿਅਕਤੀ ਨੇ ਕੰਧ ਕੀਤੀ ਹੋਈ ਹੈ ਜਿਸ ਸੰਬੰਧੀ ਐੱਸ.ਸੀ. ਕਮਿਸ਼ਨ ਤੇ ਉੱਚ ਅਧਿਕਾਰੀਆਂ ਨੂੰ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ | ਅੱਜ ਜਦੋਂ ਉਹ ਇਸ ਕੰਧ ਨੂੰ ਢਾਹੁਣ ਲੱਗੇ ਤਾਂ ਦੂਜੀ ਧਿਰ ਦੇ ਵਿਅਕਤੀਆਂ ਨੇ ਆ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਮੈਂ ਤੇ ਮੇਰਾ ਪਤੀ ਭੁਪਿੰਦਰ ਸਿੰਘ ਤੇ ਲੜਕਾ ਪਵਨਇੰਦਰ ਸਿੰਘ ਜ਼ਖਮੀ ਹੋ ਗਏ | ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾ. ਵੰਦਨਾ ਵਲੋਂ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਨਡਾਲਾ ਦੇ ਸ਼ਿਵ ਕੁਮਾਰ ਨੇ ਆਬੂ-ਧਾਬੀ ਵਿਖੇ ਵਰਲਡ ਮਾਸਟਰ ਐਥਲੈਟਿਕ 'ਚ ਚਾਂਦੀ ਦਾ ਤਗਮਾਂ ਜਿੱਤਿਆ <br/> ਅਗਲੀ ਖ਼ਬਰ ਨਵਾਂ ਪਿੰਡ ਭੱਠੇ ਨੇੜੇ ਬੇਹੋਸ਼ੀ ਦੀ ਹਾਲਤ 'ਚ ਮਿਲੇ ਨੌਜਵਾਨ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।