ਫਗਵਾੜਾ, 18 ਫ਼ਰਵਰੀ (ਹਰਜੋਤ ਸਿੰਘ ਚਾਨਾ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ), ਫਗਵਾੜਾ ਵਿਖੇ 22 ਫਰਵਰੀ ਨੂੰ ਹੋਣ ਵਾਲੀ ਦੂਜੀ ਪ੍ਰੋ ਮੈਰਾਥਨ ਦਾ ਪੋਸਟਰ ਡਿਪਟੀ ਕਮਿਸ਼ਨਰ ਅਮਿੱਤ ਕੁਮਾਰ ਪੰਚਾਲ ਨੇ ਜਾਰੀ ਕੀਤਾ | ਇਹ ਪ੍ਰੋਗਰਾਮ 22 ਮਾਰਚ ਨੂੰ ਮਾਹਿਲਪੁਰ 'ਚ ਹੋਣ ਵਾਲੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ ਲਈ ਪ੍ਰੇਰਣਾਦਾਇਕ ਹੋਵੇਗਾ | ਡੀ.ਸੀ. ਨੇ ਦੱਸਿਆ ਕਿ 5 ਕਿੱਲੋਮੀਟਰ ਦੀ ਪ੍ਰੋ ਮੈਰਾਥਨ ਸਵੇਰੇ 6 ਵਜੇ ਐਲ.ਪੀ.ਯੂ ਕੈਂਪਸ ਤੋਂ ਸ਼ੁਰੂ ਹੋਵੇਗੀ | ਉਨ੍ਹਾਂ ਵਿਦਿਆਰਥੀਆਂ, ਨੌਜਵਾਨਾਂ, ਪਰਿਵਾਰਾਂ, ਕਰਮਚਾਰੀਆਂ ਤੇ ਸੀਨੀਅਰ ਸਿਟੀਜ਼ਨਾਂ ਸਮੇਤ ਹਰ ਉਮਰ ਵਰਗ ਦੇ ਨਾਗਰਿਕਾਂ ਨੂੰ ਵੱਡੀ ਗਿਣਤੀ 'ਚ ਹਿੱਸਾ ਲੈਣ ਦੀ ਅਪੀਲ ਕੀਤੀ | ਉਨ੍ਹਾਂ ਸਾਰਿਆਂ ਨੂੰ 22 ਫਰਵਰੀ ਨੂੰ ਐਲ.ਪੀ.ਯੂ ਵਿਖੇ ਦੂਜੀ ਪ੍ਰਮੋਸ਼ਨਲ ਮੈਰਾਥਨ ਅਤੇ 22 ਮਾਰਚ ਨੂੰ ਮਾਹਿਲਪੁਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਸ ਨਾਲ ਨਸ਼ਾ-ਮੁਕਤ ਪੰਜਾਬ ਲਈ ਚੱਲ ਰਹੀ ਜਨ ਅੰਦੋਲਨ ਨੂੰ ਹੋਰ ਮਜ਼ਬੂਤੀ ਮਿਲੇਗੀ |