13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਭੁਲੱਥ 'ਚ ਕੈਂਪ <br/>

ਅਜੀਤ ਡੈਸਕ 30-01-2026
ਭੁਲੱਥ, 29 ਜਨਵਰੀ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਕੈਂਪ ਲਗਾਇਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਲੇਬਰ ਇੰਸਪੈਕਟਰ ਵਿਕਰਾਂਤ ਸੈਣੀ ਵਲੋਂ ਸ਼ਿਰਕਤ ਕੀਤੀ ਗਈ | ਲੇਬਰ ਇੰਸਪੈਕਟਰ ਨੇ ਕਿਹਾ ਕਿ ਲੇਬਰ ਮਜ਼ਦੂਰਾਂ ਨੂੰ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਜਲਦ ਮੁਹੱਈਆ ਕਰਵਾਈਆਂ ਜਾਣ | ਉਨ੍ਹਾਂ ਕਿਹਾ ਕਿ ਜਿਨ੍ਹਾਂ ਮਜ਼ਦੂਰਾਂ ਦੇ ਲਾਭਪਾਤਰੀ ਕਾਰਡ ਅਜੇ ਤੱਕ ਨਹੀਂ ਬਣ ਸਕੇ, ਉਹ ਜਲਦ ਆਪਣੇ ਲਾਭਪਾਤਰੀ ਕਾਰਡ ਬਣਵਾਉਣ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਮਜ਼ਦੂਰਾਂ ਦੀ ਬਿਹਤਰੀ ਵਾਸਤੇ ਕੈਂਪ ਲਗਾਏ ਜਾਣਗੇ ਤੇ ਲੇਬਰ ਮਜ਼ਦੂਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ | ਇਸ ਮੌਕੇ ਮਜ਼ਦੂਰ ਆਗੂ ਅਬਦੇਸ਼ ਯਾਦਵ, ਕਾਮਰੇਡ ਬਚਨ ਸਿੰਘ ਯਾਦਵ, ਪੁਨੀਤ ਗੋਪਾਲ ਟੈਕਨੀਕਲ ਅਸਿਸਟੈਂਟ, ਪ੍ਰਧਾਨ ਬਲਵਿੰਦਰ ਸਿੰਘ ਕਮਰਾਏ, ਬਾਬਾ ਤਿਲਕਰਾਜ ਭੁਲੱਥ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਬਨਵਾਲੀਪੁਰ ਤੋਂ ਪਿੰਡ ਚਿੱਟੀ ਸੜਕ ਦਾ ਕੰਮ ਆਰੰਭ, 2 ਕਰੋੜ ਦੀ ਲਾਗਤ ਨਾਲ 3.55 ਕਿੱਲੋਮੀਟਰ ਸੜਕ ਬਣੇਗੀ <br/> ਅਗਲੀ ਖ਼ਬਰ ਸੁਲਤਾਨਪੁਰ ਲੋਧੀ 'ਚ ਸੀ.ਐਚ.ਸੀ. ਸੈਂਟਰ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਰਜਿਸਟਰੇਸ਼ਨ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।