13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਬਨਵਾਲੀਪੁਰ ਤੋਂ ਪਿੰਡ ਚਿੱਟੀ ਸੜਕ ਦਾ ਕੰਮ ਆਰੰਭ, 2 ਕਰੋੜ ਦੀ ਲਾਗਤ ਨਾਲ 3.55 ਕਿੱਲੋਮੀਟਰ ਸੜਕ ਬਣੇਗੀ <br/>

ਅਜੀਤ ਡੈਸਕ 30-01-2026
ਕਾਲਾ ਸੰਘਿਆਂ, 29 ਜਨਵਰੀ (ਬਲਜੀਤ ਸਿੰਘ ਸੰਘਾ)- ਪਿੰਡ ਆਲਮਗੀਰ ਤੋਂ ਪਿੰਡ ਬਨਵਾਲੀਪੁਰ ਤੋਂ ਪਿੰਡ ਚਿੱਟੀ ਦੀ ਹੱਦ ਤੱਕ ਅਤੇ ਬਨਵਾਲੀਪੁਰ ਤੋਂ ਪਿੰਡ ਰਾਮਪੁਰ ਨਵਾਂ ਪਿੰਡ ਤੱਕ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਲੰਬਾਈ 3.55 ਕਿੱਲੋਮੀਟਰ ਹੈ, ਇਹ 2 ਕਰੋੜ 12 ਲੱਖ 98 ਹਜ਼ਾਰ ਦੀ ਲਾਗਤ ਨਾਲ ਬਣਨ ਜਾ ਰਿਹਾ ਇਸ ਰੋਡ ਦੀ ਚੌੜਾਈ 18 ਫੁੱਟ ਹੋਣ ਜਾ ਰਹੀ ਹੈ | ਐਕਸੀਅਨ ਰਕੇਸ਼ ਕੁਮਾਰ, ਐਸ.ਡੀ.ਓ. ਸੰਦੀਪ ਕੁਮਾਰ ਤੇ ਜੇ.ਈ. ਬਲਵਿੰਦਰ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ ਕਿ ਹਲਕਾ ਇੰਚਾਰਜ ਕਰਮਵੀਰ ਸਿੰਘ ਚੰਦੀ ਤੇ ਜਗਜੀਤ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਦੇ ਹੁਕਮਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ ਨਰਿੰਦਰ ਸਿੰਘ ਸੰਘਾ ਤੇ ਬਲਾਕ ਪ੍ਰਧਾਨ ਵਿਜੇ ਕੁਮਾਰ ਅਰੋੜਾ ਤੇ ਜਗਰੂਪ ਸਿੰਘ ਸੋਸ਼ਲ ਮੀਡੀਆ ਹਲਕਾ ਕੋਆਰਡੀਨੇਟਰ ਦੇ ਯਤਨਾਂ ਨਾਲ ਇਹ ਕਾਰਜ ਅਰੰਭ ਕੀਤਾ ਗਿਆ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਕਾਰ ਸਿੰਘ ਲਾਲਕਾ, ਹਰਵਿੰਦਰ ਸਿੰਘ ਸੰਘਾ, ਡਾ. ਬਲਰਾਮ ਸ਼ਰਮਾ, ਸੁਨੀਲ ਸਿੰਘ ਬਲਾਕ ਪ੍ਰਧਾਨ ਸੋਸ਼ਲ ਮੀਡੀਆ, ਪਵਨਪ੍ਰੀਤ ਸਿੰਘ ਸੰਘਾ ਯੂਥ ਵਿੰਗ ਹਲਕਾ ਵਾਈਸ ਪ੍ਰਧਾਨ, ਮਹਿਲਾ ਵਿੰਗ ਦੇ ਬਲਾਕ ਪ੍ਰਧਾਨ ਜਸਵੰਤ ਕੌਰ ਤੇ ਭਜਨ ਸਿੰਘ, ਉਂਕਾਰ ਸਿੰਘ ਤੇ ਹੋਰ ਵੀ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਫਾਲਕਨ ਇੰਟਰਨੈਸ਼ਨਲ ਸਕੂਲ ਦੇ ਐਨ. ਸੀ. ਸੀ. ਕੈਡਿਟਾਂ ਦਾ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਭੁਲੱਥ 'ਚ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।