14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਆਗਾਮੀ ਨਗਰ ਨਿਗਮ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਭਾਜਪਾ ਵਲੋਂ ਤਿਆਰੀਆਂ ਸ਼ੁਰੂ-ਵਿਜੇ ਸਾਂਪਲਾ

ਅਜੀਤ ਡੈਸਕ 30-01-2026
ਕਪੂਰਥਲਾ, 29 ਜਨਵਰੀ (ਅਮਰਜੀਤ ਕੋਮਲ)- ਭਾਜਪਾ ਵਲੋਂ ਆਗਾਮੀ ਨਗਰ ਨਿਗਮ ਚੋਣਾਂ ਨੂੰ ਮੁੱਖ ਰੱਖਦਿਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਕਪੂਰਥਲਾ ਨਗਰ ਨਿਗਮ ਦੇ 50 ਵਾਰਡਾਂ ਵਿਚ ਭਾਜਪਾ ਆਪਣੇ ਬਲਬੂਤੇ 'ਤੇ ਚੋਣਾਂ ਲੜੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ ਨੇ ਅੱਜ ਪਿੰਡ ਖੋਜੇਵਾਲ (ਕਪੂਰਥਲਾ) ਵਿਚ ਭਾਜਪਾ ਦੇ ਪ੍ਰਮੁੱਖ ਆਗੂਆਂ ਤੇ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਨਿਗਮ ਚੋਣਾਂ ਨੂੰ ਮੁੱਖ ਰੱਖਦਿਆਂ ਇਕਜੁੱਟ ਹੋ ਕੇ ਕੰਮ ਕਰਨ | ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਪਿੰਡਾਂ 'ਚ ਗ਼ਰੀਬਾਂ ਤੇ ਕਿਸਾਨਾਂ ਦੇ ਸਰਬਪੱਖੀ ਵਿਕਾਸ ਤੇ ਲੋੜਵੰਦਾਂ ਨੂੰ ਪਿੰਡ ਪੱਧਰ 'ਤੇ ਰੁਜ਼ਗਾਰ ਦੇਣ ਦੇ ਮਨੋਰਥ ਨਾਲ ਕੇਂਦਰ ਸਰਕਾਰ ਵਲੋਂ ਵੀ.ਬੀ.ਜੀ.ਰਾਮ.ਜੀ. ਸਕੀਮ ਲਾਗੂ ਕੀਤੀ ਗਈ ਹੈ ਜਿਸ ਤਹਿਤ ਪਿੰਡਾਂ ਵਿਚ ਰਹਿਣ ਵਾਲੇ ਪਰਿਵਾਰਾਂ ਨੂੰ 100 ਦਿਨ ਦੀ ਬਜਾਏ 125 ਦਿਨ ਰੁਜ਼ਗਾਰ ਮਿਲੇਗਾ | ਉਨ੍ਹਾਂ ਕਿਹਾ ਕਿ ਇਹ ਯੋਜਨਾ ਦੇਸ਼ ਦੇ ਸਾਰੇ ਪੇਂਡੂ ਖੇਤਰਾਂ ਦੀ ਤਸਵੀਰ ਬਦਲ ਦੇਵੇਗੀ | ਉਨ੍ਹਾਂ ਇਸ ਨੂੰ ਗ਼ਰੀਬਾਂ, ਖੇਤੀ ਮਜ਼ਦੂਰਾਂ ਤੇ ਕਿਸਾਨਾਂ ਲਈ ਲਾਹੇਵੰਦ ਦੱਸਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਪੂਰਥਲਾ ਪੁੱਜਣ 'ਤੇ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਵੱਖ-ਵੱਖ ਵਾਰਡਾਂ ਤੇ ਸਥਿਤੀਆਂ ਬਾਰੇ ਜਾਣਕਾਰੀ ਦਿੱਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਆਮ ਲੋਕਾਂ ਦਾ ਭਾਜਪਾ ਵਿਚ ਵਿਸ਼ਵਾਸ ਵਧਿਆ ਹੈ ਤੇ ਲੋਕ ਭਲੀ ਭਾਂਤ ਜਾਣ ਚੁੱਕੇ ਹਨ ਤੇ ਭਾਜਪਾ ਹੀ ਪੰਜਾਬ ਦਾ ਵਿਕਾਸ ਕਰਵਾ ਸਕਦੀ ਹੈ | ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਦੂਜੀਆਂ ਰਾਜਸੀ ਪਾਰਟੀਆਂ ਦੇ ਲੋਕ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਵੀ.ਬੀ.ਜੀ.ਰਾਮ.ਜੀ. ਯੋਜਨਾ ਵਿਚ ਫ਼ਸਲਾਂ ਦੀ ਕਟਾਈ ਤੇ ਬਿਜਾਈ ਸਮੇਂ ਮਜ਼ਦੂਰਾਂ ਦੀ ਖੇਤੀਬਾੜੀ ਸਬੰਧੀ ਕਾਰਜਾਂ ਵਿਚ ਉਪਲਬਧਤਾ ਨਿਸ਼ਚਿਤ ਕੀਤੀ ਗਈ ਹੈ | ਉਨ੍ਹਾਂ ਸਾਬਕਾ ਕੇਂਦਰੀ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਕਪੂਰਥਲਾ 'ਚ ਨਗਰ ਨਿਗਮ ਦੀਆਂ ਚੋਣਾਂ ਇਕਜੁੱਟ ਹੋ ਕੇ ਲੜੇਗੀ | ਮੀਟਿੰਗ ਵਿਚ ਸੀਨੀਅਰ ਭਾਜਪਾ ਆਗੂ ਕਪੂਰ ਚੰਦ ਥਾਪਰ, ਰਾਜੀਵ ਪਾਹਵਾ, ਤੇਜੱਸਵੀ ਭਾਰਦਵਾਜ, ਬਲਵਿੰਦਰ ਠਾਕਰ, ਸਰਬਜੀਤ ਸਿੰਘ ਦਿਉਲ ਖੋਜੇਵਾਲ, ਬਲਵੰਤ ਸਿੰਘ ਬੂਟਾਂ, ਕਮਲ ਪ੍ਰਭਾਕਰ, ਲੱਕੀ ਸਰਪੰਚ, ਹੀਰਕ ਜੋਸ਼ੀ, ਮਹਿੰਦਰ ਸਿੰਘ ਬਲੇਰ, ਹਰਵਿੰਦਰ ਸਿੰਘ, ਰੌਸ਼ਨ ਲਾਲ ਸਭਰਵਾਲ, ਸਤਨਾਮ ਸਿੰਘ, ਅਸ਼ੀਸ਼ ਰਾਜਨ, ਕਰਨੈਲ ਸਿੰਘ, ਸਰਬਜੀਤ ਸਿੰਘ ਖਿੰਡਾ, ਵਿਵੇਕ, ਕੁਲਦੀਪ ਸਿੰਘ, ਡਾ. ਅਜੈਬ ਸਿੰਘ, ਡਾ. ਅਮਰਨਾਥ, ਡਾ. ਹਰਮਨ, ਸ਼ਿਵਮ, ਸੁਨੀਲ ਅਰੋੜਾ, ਜਗਜੀਤ ਸਿੰਘ, ਸਾਹਿਲ, ਰਵਿੰਦਰ ਸ਼ਰਮਾ ਆਦਿ ਆਗੂ ਸ਼ਾਮਲ ਸਨ |
ਪਿਛਲੀ ਖ਼ਬਰ ਤਨਖ਼ਾਹਾਂ ਦੀ ਅਦਾਇਗੀ ਨਾ ਹੋਣ 'ਤੇ ਮਗਨਰੇਗਾ ਕਰਮਚਾਰੀਆਂ ਨੂੰ ਕਰਨਾ ਪੈ ਰਿਹਾ ਮੁਸ਼ਕਿਲ ਦਾ ਸਾਹਮਣਾ <br/> ਅਗਲੀ ਖ਼ਬਰ ਪਾਵਨ ਨਗਰ ਸੁਲਤਾਨਪੁਰ ਲੋਧੀ 'ਚ ਲੁੱਟ-ਖੋਹ ਦੀ ਵਾਰਦਾਤਾਂ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।