12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬੱਸ ਦੀ ਲਪੇਟ 'ਚ ਆਉਣ ਨਾਲ ਸਕੂਟਰੀ ਸਵਾਰ ਦੀ ਮੌਤ <br/>

ਅਜੀਤ ਡੈਸਕ 28-01-2026
ਫਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)- ਫਗਵਾੜਾ–ਹੁਸ਼ਿਆਰਪੁਰ ਰੋਡ 'ਤੇ ਬਣੇ ਓਵਰਬਿ੍ਜ 'ਤੇ ਇਕ ਦਰਦਨਾਕ ਹਾਦਸੇ 'ਚ ਸਕੂਟਰੀ ਚਾਲਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਬਲਦੇਵ ਕੁਮਾਰ ਪੁੱਤਰ ਕਿ੍ਸ਼ਨ ਲਾਲ ਵਾਸੀ ਪਲਾਹੀ ਗੇਟ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ, ਬਲਦੇਵ ਕੁਮਾਰ ਸਵੇਰੇ ਆਪਣੀ ਐਕਟਿਵਾ 'ਤੇ ਆਪਣੀ ਨੂੰ ਹ ਨੂੰ ਛੱਡਣ ਜਾ ਰਹੇ ਸਨ | ਇਸ ਦੌਰਾਨ ਓਵਰਬਿ੍ਜ 'ਤੇ ਬਣੇ ਗਹਿਰੇ ਟੋਇਆਂ ਕਾਰਨ ਉਸ ਦੀ ਐਕਟਿਵਾ ਬੇਕਾਬੂ ਹੋ ਕੇ ਡਿਗ ਪਈ | ਇਸੇ ਸਮੇਂ ਪਿੱਛੋਂ ਆ ਰਹੀ ਇਕ ਨਿੱਜੀ ਬੱਸ ਦਾ ਟਾਇਰ ਬਲਦੇਵ ਕੁਮਾਰ ਦੇ ਸਿਰ ਉੱਤੇ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰ ਨੇ ਖ਼ੂਹ 'ਤੇ ਗਾਡਰ ਨਾਲ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ <br/> ਅਗਲੀ ਖ਼ਬਰ ਪੀ. ਟੀ. ਯੂ. ਤੇ ਯੂਨੀਵਰਸਲ ਬਿਜ਼ਨਸ ਸਕੂਲ 'ਚ ਸਮਝੌਤਾ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਵੇਂ ਮੌਕੇ ਪ੍ਰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।