ਫਗਵਾੜਾ, 22 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਡੇਰਾ ਲੱਖ ਦਾਤਾ ਪੀਰ ਗੌਂਸ ਪਾਕ ਕਾਦਰੀ ਦੇ ਦਰਬਾਰ ਪਿੰਡ ਖੰਗੂੜਾ ਵਿਖੇ ਸਾਈਾ ਬਿੰਦਰ ਸ਼ਾਹ ਦਾ 8ਵਾਂ ਦੋ ਰੋਜ਼ਾ ਸਾਲਾਨਾ ਮੇਲਾ ਗੱਦੀ ਨਸ਼ੀਨ ਸਾਈਾ ਨਵੀ ਸ਼ਾਹ ਅਤੇ ਮੁੱਖ ਸੇਵਾਦਾਰ ਬੀਬੀ ਰਜੀਆ ਬੇਗ਼ਮ ਦੀ ਅਗਵਾਈ ਹੇਠ ਨੌਜਵਾਨ ਸਭਾ ਪਿੰਡ ਖੰਗੂੜਾ, ਐਨ.ਆਰ.ਆਈ.ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਚਾਦਰ, ਚਿਰਾਗ ਅਤੇ ਝੰਡੇ ਦੀ ਰਸਮ ਉਪਰੰਤ ਕੱਵਾਲ ਪਾਰਟੀ ਨੇ ਕੱਵਾਲੀਆਂ ਦੀ ਮਹਿਫ਼ਲ ਸਜਾਈ | ਇਸ ਮੌਕੇ ਬੀਬੀ ਸਾਬਰੀ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |