02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

25 ਨੂੰ ਕਰਵਾਏ ਜਾ ਰਹੇ ਕਬੱਡੀ ਗੋਲਡ ਕੱਪ ਦੀਆਂ ਤਿਆਰੀਆਂ ਮੁਕੰਮਲ <br/>

ਅਜੀਤ ਡੈਸਕ 23-01-2026
ਸੁਲਤਾਨਪੁਰ ਲੋਧੀ, 22 ਜਨਵਰੀ (ਨਰੇਸ਼ ਹੈਪੀ)-ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਰਜਿ: ਸੁਲਤਾਨਪੁਰ ਲੋਧੀ ਦੇ ਪੁਰਾਣੇ ਕਬੱਡੀ ਖਿਡਾਰੀਆਂ ਵੱਲੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ 22ਵੇਂ ਗੋਲਡ ਕਬੱਡੀ ਕੱਪ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ, ਬਲਵਿੰਦਰ ਸਿੰਘ ਤੁੜ ਤੇ ਕੁਲਦੀਪ ਸਿੰਘ ਡਡਵਿੰਡੀ ਨੇ ਦੱਸਿਆ ਕਿ ਖੇਡਾਂ ਦਾ ਮਹਾਕੁੰਭ 25 ਜਨਵਰੀ ਦਿਨ ਐਤਵਾਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਗੁਰੂ ਨਾਨਕ ਸਟੇਡੀਅਮ, ਸੁਲਤਾਨਪੁਰ ਲੋਧੀ ਵਿਖੇ ਕਬੱਡੀ ਗੋਲਡ ਕੱਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਦੱਸਿਆ ਕਿ ਇਸ ਮੌਕੇ ਓਪਨ ਕਬੱਡੀ, 75 ਕਿੱਲੋ ਭਾਰ ਵਰਗ ਤੇ ਵਾਲੀਬਾਲ ਦੇ ਮੈਚਾਂ ਤੋਂ ਇਲਾਵਾ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਪੰਜਾਬ ਤੇ ਹਰਿਆਣਾ ਦੀਆਂ ਟੀਮਾਂ ਵਿਚਕਾਰ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਮੌਕੇ ਕਰੀਬ ਇਕ ਲੱਖ ਰੁਪਏ ਮੁੱਲ ਦੇ ਲੱਕੀ ਡਰਾਅ ਕੱਢੇ ਜਾਣਗੇ | ਇਸ ਮੌਕੇ ਗੁਰੂ ਦੇ ਅਤੁੱਟ ਲੰਗਰ ਸਟੇਡੀਅਮ ਦੇ ਨੇੜੇ ਗੁਰਦੁਆਰਾ ਸਰਹਾਲੀ ਸਾਹਿਬ ਵਿਖੇ ਚੱਲਣਗੇ | ਉਨ੍ਹਾਂ ਦੱਸਿਆ ਕਿ ਇਸ ਮੌਕੇ ਅੰਤਰਪ੍ਰੀਤ ਸਿੰਘ ਖੁਰਦਾਂ ਯੂ.ਐਸ.ਏ ਤੇ ਮੇਜਰ ਸਿੰਘ ਯੂ.ਕੇ. ਵਲੋਂ ਕਬੱਡੀ ਕੋਚ ਨਿਰਮਲ ਸਿੰਘ ਹੁੰਦਲ ਦਾ ਬੁੱਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਸਹਾਇਕ ਸਕੱਤਰ ਬਲਦੇਵ ਸਿੰਘ ਟੀਟਾ, ਸਾਬਕਾ ਸਰਪੰਚ ਕੁਲਦੀਪ ਸਿੰਘ ਡਡਵਿੰਡੀ, ਬਲਵਿੰਦਰ ਸਿੰਘ ਤੁੜ, ਸਾਬਕਾ ਸਰਪੰਚ ਸੋਨੀ ਜਾਰਜਪੁਰ, ਮੀਤ ਪ੍ਰਧਾਨ ਅੰਗਰੇਜ ਸਿੰਘ ਢਿੱਲੋਂ, ਅਮਰੀਕ ਸਿੰਘ ਡਡਵਿੰਡੀ ਯੂ. ਕੇ., ਹਰਜਿੰਦਰ ਸਿੰਘ ਡਡਵਿੰਡੀ, ਰਿੰਟਾ ਚੀਮਾ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਨੌਜਵਾਨਾਂ ਨੂੰ ਦੇਸ਼ ਦੇ ਲੋਕਤੰਤਰ ਦੀ ਪ੍ਰਕਿਰਿਆ ਬਾਰੇ ਜਾਗਰੂਕ ਕਰਨ ਦੀ ਲੋੜ-ਵਿਕਰਮ ਆਨੰਦ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।