02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸਿਟੀ ਕਲੱਬ ਫਗਵਾੜਾ ਨੂੰ ਕਲੱਬ ਦੀ ਬਿਹਤਰੀ ਲਈ ਮਿਲਿਆ ਪੰਜ ਲੱਖ ਦਾ ਚੈੱਕ

ਅਜੀਤ ਡੈਸਕ 23-01-2026
ਫਗਵਾੜਾ, 22 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਸਿਟੀ ਕਲੱਬ ਦੇ ਨਵਨਿਯੁਕਤ ਅਹੁਦੇਦਾਰਾਂ ਵੱਲੋਂ ਫਗਵਾੜਾ ਸਿਟੀ ਕਲੱਬ ਨੂੰ ਮਾਡਲ ਕਲੱਬ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਤਹਿਤ ਅੱਜ ਐਸ. ਡੀ. ਐਮ. ਫਗਵਾੜਾ ਵੱਲੋਂ ਕਲੱਬ ਦੇ ਅਹੁਦੇਦਾਰਾਂ ਨੂੰ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ | ਇਸ ਮੌਕੇ ਕਲੱਬ ਵਿਖੇ ਰੱਖੇ ਗਏ ਸਮਾਗਮ ਦੌਰਾਨ ਐਸ.ਡੀ.ਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਕਿਹਾ ਕਿ ਕਲੱਬ ਦੇ ਨਵੇਂ ਅਹੁਦੇਦਾਰਾਂ ਵਿਚ ਕੰਮ ਦਾ ਜਜ਼ਬਾ ਹੈ ਤੇ ਪ੍ਰਸ਼ਾਸਨ ਹਮੇਸ਼ਾ ਹੀ ਕਲੱਬ ਦੀ ਬਿਹਤਰੀ ਲਈ ਅਹੁਦੇਦਾਰਾਂ ਦੇ ਨਾਲ ਹਨ | ਐਸ.ਡੀ.ਐਮ. ਨੇ ਦੱਸਿਆ ਕਿ ਫਗਵਾੜਾ ਸਿਟੀ ਕਲੱਬ ਦੀ ਬਿਹਤਰੀ ਲਈ ਇਹ ਪੈਸੇ ਖ਼ਰਚੇ ਜਾਣ ਤੇ ਅਗਾਂਹ ਸਰਕਾਰ ਵੱਲੋਂ ਹੋਰ ਮਾਇਆ ਦੇ ਗੱਫੇ ਦਿੱਤੇ ਜਾਣਗੇ | ਇਸ ਮੌਕੇ ਕਲੱਬ ਦੇ ਨਵਨਿਯੁਕਤ ਅਹੁਦੇਦਾਰ ਵਾਈਸ ਪ੍ਰਧਾਨ ਪਰਮਜੀਤ ਸਿੰਘ ਖੁਰਾਨਾ, ਸੈਕਟਰੀ ਧਰਮਿੰਦਰ ਕੁਮਾਰ ਟੋਨੀ, ਖ਼ਜ਼ਾਨਚੀ ਰਾਕੇਸ਼ ਬਾਘਾ ਅਤੇ ਜੁਆਇੰਟ ਸੈਕਟਰੀ ਅਗਨ ਪ੍ਰਾਸ਼ਰ ਨੇ ਆਖਿਆ ਕਿ ਸਾਡਾ ਮਕਸਦ ਹੈ ਇਸ ਕਲੱਬ ਨੂੰ ਵਧੀਆਂ ਬਣਾਉਣਾ ਉਸੇ ਤਹਿਤ ਕੰਮ ਸ਼ੁਰੂ ਕਰ ਦਿੱਤੇ ਗਏ ਹਨ ਤੇ ਬਾਕੀ ਸ਼ਹਿਰਾਂ ਦੇ ਲੋਕ ਵੀ ਇਸ ਕਲੱਬ ਨੂੰ ਦੇਖਣ ਆਉਣ ਤੇ ਇਸ ਦੇ ਮੈਂਬਰ ਬਣਨ | ਉਨ੍ਹਾਂ ਕਿਹਾ ਕਿ ਸਾਡਾ ਮਕਸਦ ਕਲੱਬ ਦੀ ਅਹੁਦੇਦਾਰੀ ਲੈਣਾ ਦਾ ਇਹ ਹੈ ਕਿ ਕਲੱਬ ਨੂੰ ਮਾਡਲ ਕਲੱਬ ਬਣਾਉਣਾ ਤੇ ਕਲੱਬ ਦੇ ਮੈਂਬਰਾਂ ਨੂੰ ਹਰ ਸਹੂਲਤ ਪ੍ਰਦਾਨ ਕਰਵਾਉਣਾ ਹੈ ਅਤੇ ਇਸ ਕਲੱਬ ਵਿਚ ਮੈਂਬਰਾਂ ਨੂੰ ਖਾਣ ਪੀਣ ਦੀ ਹੜ੍ਹ ਚੀਜ਼ ਮੁਹੱਈਆ ਹੋਵੇਗੀ ਤੇ ਕਸਰਤ ਲਈ ਜਿੰਮ ਅਤੇ ਹਰ ਸਿਹਤ ਸਹੂਲਤ ਕਲੱਬ ਅੰਦਰ ਹਰ ਮੈਂਬਰ ਨੂੰ ਮਿਲੇਗੀ | ਇਸ ਮੌਕੇ ਰਣਜੀਤ ਸਿੰਘ ਖੁਰਾਨਾ ਹਲਕਾ ਇੰਚਾਰਜ ਸ਼ਹਿਰੀ, ਵਿਨੋਦ ਵਰਮਾਨੀ, ਨਰੇਸ਼ ਭਾਰਦਵਾਜ, ਹਰਨੀਤ ਸਿੰਘ, ਅਸ਼ੋਕ ਕੁਲਥਮ, ਦਵਿੰਦਰ ਕੁਲਥਮ, ਅਸ਼ੋਕ ਸੇਠੀ, ਹਰਵਿੰਦਰ ਸਿੰਘ ਵਾਲੀਆ, ਬਲਜੀਤ ਸਿੰਘ ਵਾਲੀਆ, ਬਿੱਟੂ ਚਾਵਲਾ, ਸੁਮੀਰ ਕਾਲੜਾ, ਰਮਨ ਨੇਹਰਾ, ਮਹੇਸ਼ ਬਾਂਗਾ, ਅਜੈ ਓਹਰੀ ਤੋ ਇਲਾਵਾ ਕਲੱਬ ਦੇ ਮੈਂਬਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਸਮੂਹ ਸ਼ਹੀਦਾਂ ਨੂੰ ਸਮਰਪਿਤ 31ਵਾਂ ਵਿਸ਼ਾਲ ਗੁਰਮਤਿ ਸਮਾਗਮ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।