ਸੁਲਤਾਨਪੁਰ ਲੋਧੀ, 22 ਜਨਵਰੀ (ਨਰੇਸ਼ ਹੈਪੀ)-ਅਮਰ ਸ਼ਹੀਦ ਬਾਬਾ ਸੰਗਤ ਸਿੰਘ ਵੈੱਲਫੇਅਰ ਕਮੇਟੀ ਸੁਲਤਾਨਪੁਰ ਲੋਧੀ ਦੀ ਮੀਟਿੰਗ ਪ੍ਰਧਾਨ ਜਥੇਦਾਰ ਮਹਾਂ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਮੈਨੇਜਰ ਗੁਰਦਿਆਲ ਸਿੰਘ ਯੂ ਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 25 ਜਨਵਰੀ ਨੂੰ ਸਮੂਹ ਸ਼ਹੀਦਾਂ ਦੀ ਯਾਦ ਵਿਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਉਣ ਲਈ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਮੈਨੇਜਰ ਗੁਰਦਿਆਲ ਸਿੰਘ ਯੂ.ਕੇ., ਜਥੇਦਾਰ ਮਹਾਂ ਸਿੰਘ ਪ੍ਰਧਾਨ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਵੈੱਲਫੇਅਰ ਕਮੇਟੀ, ਸੀਨੀਅਰ ਮੀਤ ਪ੍ਰਧਾਨ ਜਥੇਦਾਰ ਸਤਨਾਮ ਸਿੰਘ, ਮੀਤ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਆਦਿ ਨੇ ਦੱਸਿਆ ਕਿ ਸਮੂਹ ਸ਼ਹੀਦਾਂ ਨੂੰ ਸਮਰਪਿਤ 31 ਵਾਂ ਵਿਸ਼ਾਲ ਗੁਰਮਤਿ ਸਮਾਗਮ 25 ਜਨਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ | ਉਨ੍ਹਾਂ ਦੱਸਿਆ ਕਿ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ, ਅਮਰ ਸ਼ਹੀਦ ਬਾਬਾ ਸੰਗਤ ਸਿੰਘ ਜੀ ਤੇ ਸਿੱਖ ਕੌਮ ਦੇ ਹੋਰ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਹੋ ਰਹੇ ਗੁਰਮਤਿ ਸਮਾਗਮ ਵਿਚ ਭਾਈ ਅਮਰਦੀਪ ਸਿੰਘ ਹਜ਼ੂਰੀ ਗੁਰਦੁਆਰਾ ਬੇਬੇ ਨਾਨਕੀ ਜੀ, ਭਾਈ ਸਰਬਜੀਤ ਸਿੰਘ ਬੱਬੂ ਦਾ ਕੀਰਤਨ ਜਥਾ, ਭਾਈ ਹਰਜੀਤ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਗਿਆਨੀ ਹਰਵਿੰਦਰ ਸਿੰਘ ਗੰਗਾ ਨਗਰ ਵਾਲੇ ਤੇ ਭਾਈ ਮਨਪ੍ਰੀਤ ਸਿੰਘ ਦਾ ਪੰਥਕ ਕਵੀਸ਼ਰੀ ਜਥਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜੇਗਾ | ਉਨ੍ਹਾਂ ਕਿਹਾ ਕਿ ਸਮੂਹ ਸ਼ਹੀਦਾਂ ਦੀ ਯਾਦ ਵਿਚ ਕੀਰਤਨ ਦਰਬਾਰ ਤੇ ਗੁਰਮਤਿ ਸਮਾਗਮ ਵਿਚ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮਹਾਨ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਜਾਰੀ ਹਨ | ਮੀਟਿੰਗ ਵਿਚ ਮੈਨੇਜਰ ਗੁਰਦਿਆਲ ਸਿੰਘ ਯੂ.ਕੇ., ਪ੍ਰਧਾਨ ਜਥੇਦਾਰ ਮਹਾਂ ਸਿੰਘ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ, ਅਮਰੀਕ ਸਿੰਘ ਮੀਤ ਪ੍ਰਧਾਨ, ਚੈਂਚਲ ਸਿੰਘ ਸ਼ਤਾਬਗੜ੍ਹ, ਸਾਹਿਬ ਸਿੰਘ ਸ਼ੇਖਮਾਂਗਾ, ਜਸਵੰਤ ਸਿੰਘ ਹਰਨਾਮਪੁਰ ਸਕੱਤਰ, ਪਰਮਜੀਤ ਸਿੰਘ ਮੋਠਾਂਵਾਲਾ, ਸੰਦੀਪ ਸਿੰਘ ਸ਼ੇਖਮਾਂਗਾ, ਗੁਰਜਿੰਦਰ ਸਿੰਘ ਮੁੱਲਾਂ ਕਾਲਾ, ਮਾਸਟਰ ਭੁਪਿੰਦਰ ਸਿੰਘ, ਬੂਟਾ ਸਿੰਘ ਭਾਗੋਰਾਈਆਂ ਆਦਿ ਵੀ ਹਾਜ਼ਰ ਸਨ |