04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਟਰੈਫ਼ਿਕ ਦੇ ਸੁਧਾਰ ਲਈ ਐਸ.ਪੀ. ਵਲੋਂ ਸ਼ੁਰੂ ਕੀਤੀ ਮੁਹਿੰਮ ਦੂਸਰੇ ਦਿਨ ਵੀ ਜਾਰੀ

ਅਜੀਤ ਡੈਸਕ 23-01-2026
ਫਗਵਾੜਾ, 22 ਜਨਵਰੀ (ਹਰਜੋਤ ਸਿੰਘ ਚਾਨਾ)-ਸ਼ਹਿਰ 'ਚ ਲੰਬੇ ਸਮੇਂ ਤੋਂ ਵਿਗੜੀ ਹੋਈ ਟਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਐਸ.ਪੀ. ਮਾਧਵੀ ਸ਼ਰਮਾ ਵਲੋਂ ਖ਼ੁਦ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਅੱਜ ਐਸ.ਪੀ ਵਲੋਂ ਮੁੜ ਪੁਲੀਸ ਪਾਰਟੀ ਸਮੇਤ ਬਾਜ਼ਾਰਾਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਸ਼ਹਿਰ ਦੇ ਸਰਾਏ ਰੋਡ ਸਮੇਤ ਵੱਖ ਵੱਖ ਬਾਜ਼ਾਰਾਂ 'ਚ ਪਹੁੰਚ ਕੇ ਰੋਡ 'ਤੇ ਰੱਖੇ ਸਾਮਾਨ ਨੂੰ ਹਟਵਾਇਆ ਤੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਆਵਾਜਾਈ 'ਚ ਵਿਘਨ ਪਾਉਣ ਤੋਂ ਨਾ ਹਟੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਐਸ.ਪੀ ਮਾਧਵੀ ਸ਼ਰਮਾ ਨੇ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਹੁਣ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸੜਕ 'ਤੇ ਸਾਮਾਨ ਰੱਖਣ ਵਾਲੇ ਦੁਕਾਨਦਾਰਾ ਖ਼ਿਲਾਫ਼ ਕੱਲ੍ਹ ਵੀ ਕੇਸ ਦਰਜ ਕੀਤੇ ਗਏ ਹਨ ਤੇ ਜੋ ਹੁਣ ਵੀ ਉਲੰਘਣਾ ਕਰਨ ਤੋਂ ਬਾਜ ਨਾ ਆਏ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉੱਧਰ ਐਸ.ਪੀ ਦੀ ਇਸ ਕਾਰਵਾਈ ਤੋਂ ਸ਼ਹਿਰ ਵਾਸੀ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਕਿਸੇ ਅਫ਼ਸਰ ਨੇ ਖ਼ੁਦ ਗਰਾਊਾਡ ਪੱਧਰ 'ਤੇ ਜਾ ਕੇ ਇਸ ਕੰਮ ਲਈ ਬੀੜਾ ਚੁੱਕਿਆ ਹੈ | ਇਸੇ ਤਹਿਤ ਪੁਲਿਸ ਵਲੋਂ ਤਿੰਨ ਦੁਕਾਨਦਾਰਾ ਖ਼ਿਲਾਫ਼ ਧਾਰਾ 285 ਤਹਿਤ ਕੇਸ ਦਰਜ ਕੀਤੇ ਹਨ | ਐਸ.ਪੀ.ਨੇ ਦੱਸਿਆ ਕਿ ਗੁਰੂ ਨਾਨਕ ਆਇਰਨ ਸਟੋਰ ਸਰਾਏ ਰੋਡ, ਅਮਰੀਕ ਸਿੰਘ ਐਂਡ ਸੰਨਸ ਸਰਾਏ ਰੋਡ ਦੇ ਮਾਲਕਾ ਵਲੋਂ ਲੋਹੇ ਦਾ ਸਾਮਾਨ ਸੜਕ 'ਚ ਰੱਖਣ ਕਾਰਨ ਤੇ ਰਾਮ ਪੁੱਤਰ ਪਰਸ਼ੂਰਾਮ ਵਾਸੀ ਪਲਾਹੀ ਗੇਟ ਵਲੋਂ ਸਰਾਏ ਰੋਡ ਵਿਖੇ ਸਬਜ਼ੀ ਦੀ ਦੁਕਾਨ ਦੇ ਅੱਗੇ ਸੜਕ 'ਚ ਸਬਜ਼ੀ ਦੀਆਂ ਟੋਕਰੀਆਂ ਲਗਾਈਆਂ ਹੋਈਆਂ ਕਾਰਨ ਸਰਾਏ ਰੋਡ ਵਿਖੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਆ ਰਹੀ ਸੀ ਇਨ੍ਹਾਂ ਨੂੰ ਪਹਿਲਾ ਵੀ ਕਈ ਵਾਰ ਸਾਮਾਨ ਸੜਕ 'ਤ ਰੱਖ ਕੇ ਟਰੈਫ਼ਿਕ 'ਚ ਵਿਘਨ ਨਾ ਪਾਉਣ ਸਬੰਧੀ ਕਿਹਾ ਗਿਆ ਸੀ ਤੇ ਲੋਕਾਂ ਵਲੋਂ ਵੀ ਰੋਜ਼ਾਨਾ ਸਰਾਏ ਰੋਡ ਵਿਖੇ ਆਉਣ ਜਾਣ 'ਚ ਮੁਸ਼ਕਿਲ ਆਉਣ ਦੀ ਸ਼ਿਕਾਇਤ ਆ ਰਹੀ ਸੀ ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਗੁਰੂ ਨਾਨਕ ਆਇਰਨ ਸਟੋਰ ਸਰਾਏ ਰੋਡ, ਅਮਰੀਕ ਸਿੰਘ ਐਂਡ ਸੰਨਜ਼ ਸਰਾਏ ਰੋਡ, ਰਾਮ ਪੁੱਤਰ ਪਰਸ਼ੂਰਾਮ ਵਾਸੀ ਪਲਾਹੀ ਗੇਟ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕ... ਅਗਲੀ ਖ਼ਬਰ ਭਾਜਪਾ ਦੇ ਐੱਸ. ਸੀ. ਮੋਰਚੇ ਦੇ ਮੰਡਲ ਪ੍ਰਧਾਨ ਗੌਰਵ ਨਾਹਰ ਗੋਲਡੀ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।