04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਰੇਲਵੇ ਡੀਪੂ ਨੂੰ ਜਾਂਦੀ ਸੜਕ ’ਚ ਪਏ ਟੋਇਆਂ ਦੇ ਕਾਰਨ ਸਥਾਨਕ ਲੋਕ ਪ੍ਰੇਸ਼ਾਨ ਸੜਕ ਨੂੰ ਜਲਦ ਬਣਾਉਣ ਦੀ ਮੰਗ

ਢਿਲਵਾਂ, 3 ਅਕਤੂਬਰ (ਪ੍ਰਵੀਨ ਕੁਮਾਰ)- ਜੀ ਟੀ ਰੋਡ ਤੋਂ ਰੇਲਵੇ ਡੀਪੂ ਢਿਲਵਾਂ ਨੂੰ ਜਾਂਦੀ ਸੜਕ ਵਿਚ ਵੱਡੇ ਵੱਡੇ ਟੋਏ ਪੈ ਜਾਣ ਨਾਲ ਸਥਾਨਕ ਵਾਸੀਆਂ ਨੂੰ ਭਾਰੀ ਦਿੱਕਤ ਆ ਰਹੀ ਹੈ |ਇਸ ਸਬੰਧੀ ਰੇਲਵੇ ਡੀਪੂ ਦੇ ਵਾਸੀਆਂ ਨੇ ਆਪਣੀ ਪ੍ਰੇਸ਼ਾਨੀ ਦੱਸਦਿਆਂ ਕਿਹਾ ਕਿ ਉਕਤ ਸੜਕ ਜੋ ਕਿ ਪੁਰਾਣੇ ਜੀ ਟੀ ਰੋਡ ਵਜੋਂ ਜਾਣੀ ਜਾਂਦੀ ਹੈ ਦੀ ਹਾਲਤ ਖ਼ਸਤਾ ਹੋਣ ਨਾਲ ਇਹ ਕਈ ਥਾਵਾਂ ਤੋਂ ਬੁਰੀ ਤਰਾਂ ਨਾਲ ਟੁੱਟ ਚੁੱਕੀ ਹੈ ਤੇ ਸੜਕ ਵਿਚ ਥਾਂ ਥਾਂ ਤੇ ਵੱਡੇ ਵੱਡੇ ਟੋਏ ਪੈਣ ਨਾਲ ਰਾਹਗੀਰਾਂ ਨੂੰ ਮੁਸ਼ਕਿਲ ਆ ਰਹੀ ਹੈ |ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸੜਕ ਰਾਹੀਂ ਵੱਡੀ ਗਿਣਤੀ ਚ ਟਰੱਕ,ਕਾਰਾਂ, ਕੈਂਟਰ, ਟਿੱਪਰ ਆਦਿ ਲਗਭਗ ਜੀ ਟੀ ਰੋਡ ਜਿੰਨੇ ਵਾਹਨ ਟੋਲ ਪਰਚੀ ਤੋਂ ਬਚਣ ਲਈ ਉਕਤ ਸੜਕ ਦਾ ਇਸਤੇਮਾਲ ਕਰ ਰਹੇ ਹਨ ਤੇ ਇਸ ਤਰਾਂ ਭਾਰੀ ਸਮਾਨ ਨਾਲ ਲੋਡ ਵਾਲੇ ਵਾਹਨਾਂ ਦੇ ਦਿਨ ਰਾਤ ਇੱਥੋਂ ਲੰਘਣ ਨਾਲ ਸੜਕ ਹੋਰ ਖ਼ਰਾਬ ਹੋ ਰਹੀ ਹੈ ਅਤੇ ਬਾਰਸ਼ਾਂ ਦੇ ਦਿਨਾਂ ਦੌਰਾਨ ਟੋਇਆ ਵਿਚ ਪਾਣੀ ਭਰਨ ਤੋਂ ਬਾਅਦ ਲੰਘਣਾ ਹੋਰ ਮੁਸ਼ਕਿਲ ਹੋ ਜਾਂਦਾ ਹੈ |ਇਸ ਸਬੰਧੀ ਸਥਾਨਕ ਵਾਸੀਆਂ ਦੀ ਸਰਕਾਰ ਪਾਸੋਂ ਪੁਰਜ਼ੋਰ ਮੰਗ ਹੈ ਕਿ ਉਕਤ ਸੜਕ ਨੂੰ ਜਲਦ ਬਣਾਇਆ ਜਾਵੇ ਅਤੇ ਵਾਹਨਾਂ ਦੇ ਮੁੱਖ ਮਾਰਗ ਰਾਹੀਂ ਆਉਣ ਜਾਣ ਨੂੰ ਯਕੀਨੀ ਬਣਾਇਆ ਜਾਵੇ |

ਅਜੀਤ ਡੈਸਕ 04-10-2026

ਪਿਛਲੀ ਖ਼ਬਰ ਦਾਣਾ ਮੰਡੀ ਭੁਲੱਥ ’ਚ ਕਿਸਾਨਾਂ ਦੀ ਫ਼ਸਲ ਸੰਬੰਧੀ ਕਾਦੀਆਂ ਆਗੂਆਂ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਮਾਪਿਆਂ ਨੂੰ ਥਾਣੇ ’ਚ ਡੱਕ ਕੇ ਖ਼ੁਦਕੁਸ਼ੀ ਕਰ ਗਏ ਦਲਿਤ ਮਜ਼ਦੂਰ ਦਾ ਜਬਰੀ ਸੰਸਕਾਰ ਕਰਨਾ ਪੁਲਿਸ ਰਾਜ ਦਾ ਪ੍ਰਗਟਾਵਾ-ਗੁਰਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।