29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਸ਼ੇ ਦੇ ਖ਼ਾਤਮੇ ਲਈ ਸਾਂਝੇ ਯਤਨ ਜੁਟਾਉਣ ਦੀ ਲੋੜ- ਖਨਿੰਦਰਾ ਸੋਪੁਨ <br/>

ਅਜੀਤ ਡੈਸਕ 18-05-2026

ਭੀਖੀ, 17 ਮਈ (ਬਲਕਾਰ ਸਿੰਘ ਸਹੋਤਾ)- ਨਸ਼ਾ ਮੁਕਤ ਭਾਰਤ ਮੁਹਿੰਮ 'ਤੇ ਨਿਕਲੇ ਆਸਾਮ ਦੇ ਸਾਈਕਲਿਸਟ ਖਨਿੰਦਰਾ ਸੋਪੁਨ ਦਾ ਭੀਖੀ ਪਹੁੰਚਣ 'ਤੇ ਵਾਤਾਵਰਨ ਪ੍ਰੇਮੀਆਂ ਵਲੋਂ ਭਰਵਾਂ ਸੁਆਗਤ ਕੀਤਾ ਗਿਆ | ਸੋਪੁਨ ਨੇ ਕਿਹਾ ਕਿ ਉਹ ਹੁਣ ਤੱਕ 22 ਸੂਬਿਆਂ ਦੀ ਸਾਈਕਲ 'ਤੇ ਯਾਤਰਾ ਉਪਰੰਤ 3600 ਕਿੱਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਭੀਖੀ ਪਹੁੰਚੇ ਹਨ ਅਤੇ ਕਰੀਬ ਡੇਢ ਮਹੀਨੇ ਦੇ ਸਫ਼ਰ ਦੌਰਾਨ ਲੱਦਾਖ਼ ਜਾਣਗੇ | ਆਪਣੇ ਮਿਸ਼ਨ ਦੇ ਮੁੱਖ ਮੰਤਵ ਨਸ਼ਾ ਮੁਕਤ ਭਾਰਤ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਭਾਰਤ 'ਚ 60 ਫ਼ੀਸਦੀ ਤੋਂ ਵੱਧ ਆਬਾਦੀ ਨੌਜਵਾਨਾਂ ਦੀ ਹੈ ਪ੍ਰੰਤੂ ਦੁਖਦਾਈ ਇਹ ਹੈ ਕਿ ਅਨੇਕਾਂ ਨੌਜਵਾਨ ਜਾਣੇ-ਅਣਜਾਣੇ 'ਚ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਵਰਜਣ ਲਈ ਸਮਾਜਿਕ ਪੱਧਰ 'ਤੇ ਕਮਿਊਨਿਟੀ ਯਤਨਾਂ ਦੀ ਅਹਿਮ ਜ਼ਰੂਰਤ ਹੈ ਤਾਂ ਜੋ ਨੌਜਵਾਨਾਂ ਨੂੰ ਕੁਰਾਹੇ ਤੋਂ ਬਚਾਇਆ ਜਾ ਸਕੇ | ਉਨ੍ਹਾਂ ਦੱਸਿਆ ਕਿ ਸਫ਼ਰ ਦੌਰਾਨ ਉਹ ਵੱਖ-ਵੱਖ ਸਕੂਲਾਂ 'ਚ ਕਿਸ਼ੋਰ ਵਿਦਿਆਰਥੀਆਂ ਨੂੰ ਮਿਲ ਕੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹਨ | ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਗੁਰਜੀਤ ਸਿੰਘ ਬਬਰੇ ਕਾ ਨੇ ਨੌਜਵਾਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨੌਜਵਾਨਾਂ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਪੱਧਰ 'ਤੇ ਨਸ਼ੇ ਦੇ ਖ਼ਾਤਮੇ ਲਈ ਜਾਗਰੂਕ ਹੋਣ ਦੀ ਲੋੜ ਹੈ | ਇਸ ਮੌਕੇ ਕਹਾਣੀਕਾਰ ਭੁਪਿੰਦਰ ਫ਼ੌਜੀ, ਕਾ. ਧਰਮਪਾਲ ਨੀਟਾ, ਰਜਨੀਸ਼ ਸ਼ਰਮਾ ਭੀਖੀ, ਡਾ. ਭਰਪੂਰ ਸਿੰਘ ਮੰਨਣ, ਜਸਵੰਤ ਭੀਖੀ, ਗੁਰਪ੍ਰੀਤ ਗੱਗੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰੌਇਲ ਕਾਲਜ ਬੋੜਾਵਾਲ ਨੇ ਸਕਾਲਰਸ਼ਿਪ ਮੁਕਾਬਲਾ ਪ੍ਰੀਖਿਆ ਕਰਵਾਈ <br/> ਅਗਲੀ ਖ਼ਬਰ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਵਲੋਂ 20 ਨੂੰ ਦੁਕਾਨਾਂ ਬੰਦ ਰੱਖਣ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।