ਝੁਨੀਰ, 17 ਮਈ (ਸੰਜੀਵ ਸਿੰਗਲਾ)- ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਵਲੋਂ 20 ਮਈ ਨੂੰ ਪੂਰੇ ਦੇਸ਼ 'ਚ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ | ਜ਼ਿਲ੍ਹਾ ਪ੍ਰਧਾਨ ਅਜੈ ਬਾਂਸਲ ਅਤੇ ਜਰਨਲ ਸੈਕਟਰੀ ਸੰਜੀਵ ਕੁਮਾਰ ਪੰਜਾਬ ਨੇ ਇੱਥੇ ਕੈਮਿਸਟਾਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਾਰਪੋਰੇਟ ਸੈਕਟਰ ਵਲੋਂ ਭਾਰੀ ਛੋਟ 'ਤੇ ਰੋਕ, ਜਾਅਲੀ ਦਵਾਈਆਂ ਦਾ ਬਾਈਕਾਟ, ਡਰੱਗ ਪਾਲਿਸੀ 2021 'ਚ ਸੋਧ, ਆਨਲਾਈਨ ਫਾਰਮੇਸੀ 'ਤੇ ਰੋਕ ਆਦਿ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਦੁਕਾਨਾਂ ਬੰਦ ਰੱਖ ਕੇ ਐਸੋਸੀਏਸ਼ਨ ਦਾ ਸਹਿਯੋਗ ਕੀਤਾ ਜਾਵੇ | ਇਸ ਮੌਕੇ ਪ੍ਰਧਾਨ ਜਸਪਾਲ ਸ਼ਰਮਾ, ਉਪ ਪ੍ਰਧਾਨ ਜਗਰਾਜ ਸਿੰਘ, ਤਿਰੰਜਨ ਸਿੰਘ, ਰਕੇਸ਼ ਕੁਮਾਰ ਕਾਕਾ, ਸੁਖਦੇਵ ਕੁਮਾਰ ਮਿੱਤਲ ਆਦਿ ਹਾਜ਼ਰ ਸਨ |