29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਚਹਿਲ ਫਾਊਾਡੇਸ਼ਨ ਵਲੋਂ ਯੋਗਾ ਤੇ ਸਿਹਤ ਜਾਗਰੂਕਤਾ ਕੈਂਪ ਲਗਾਇਆ <br/>

ਅਜੀਤ ਡੈਸਕ 18-05-2026
ਭੀਖੀ, 17 ਮਈ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਾ ਵਿਖੇ ਚਹਿਲ ਫਾਊਾਡੇਸ਼ਨ ਵਲੋਂ ਯੋਗਾ ਅਤੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ | ਯੋਗਾ ਮਾਸਟਰ ਅਤੇ ਅਖਿਲ ਭਾਰਤੀ ਗਊ ਕਥਾ ਪ੍ਰਚਾਰਕ ਚੰਦਰਕਾਂਤ ਨੇ ਯੋਗਾ ਅਤੇ ਪ੍ਰਾਣਾਯਾਮ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਿਯਮਿਤ ਯੋਗਾ ਕਰਨ ਨਾਲ ਗੋਡਿਆਂ ਅਤੇ ਜੋੜਾਂ ਦੇ ਦਰਦਾਂ ਸਮੇਤ ਅਨੇਕਾਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ | ਉਨ੍ਹਾਂ ਲੋਕਾਂ ਨੂੰ ਤੰਦਰੁਸਤ ਜੀਵਨ ਲਈ ਰੋਜ਼ਾਨਾ ਯੋਗਾ ਅਪਣਾਉਣ ਦੀ ਅਪੀਲ ਕੀਤੀ | ਉਨ੍ਹਾਂ ਗਊ ਮਾਤਾ ਦੇ ਗੁਣਾਂ, ਦੇਸੀ ਗਊ ਦੇ ਦੁੱਧ ਦੇ ਫ਼ਾਇਦਿਆਂ ਅਤੇ ਗਊਆਂ ਦੀ ਸਾਂਭ-ਸੰਭਾਲ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਚਹਿਲ ਫਾਊਾਡੇਸ਼ਨ ਦੇ ਚੇਅਰਮੈਨ ਡਾ. ਗੁਰਤੇਜ ਸਿੰਘ ਚਹਿਲ ਨੇ ਕਿਹਾ ਕਿ ਅਜਿਹੇ ਕੈਂਪ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ ਅਤੇ ਭਵਿੱਖ 'ਚ ਵੀ ਸਮਾਜ ਭਲਾਈ ਲਈ ਅਜਿਹੇ ਉਪਰਾਲੇ ਜਾਰੀ ਰਹਿਣਗੇ | ਇਸ ਮੌਕੇ ਕੁਲਦੀਪ ਸਿੰਘ ਅਲੀਸ਼ੇਰ, ਤਲਵਿੰਦਰ ਸਿੰਘ ਮੌਜੋ, ਅਮਰਿੰਦਰ ਪਾਲ ਸਿੰਘ ਮੌਜੋ, ਨਿਰਮਲ ਸਿੰਘ, ਕੁੰਬਰ ਮਹਿਤਾਬ ਸਿੰਘ ਚਹਿਲ, ਡਾ. ਅਜੇ ਵੀਰ ਸਿੰਘ, ਭੋਲਾ ਸਿੰਘ ਮਿਸਤਰੀ, ਅਜੇ ਰਿਸ਼ੀ ਭੀਖੀ, ਲਾਜਪਤ ਰਾਏ ਸ਼ਰਮਾ ਭੀਖੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜਨਗਣਨਾ ਦੀਆਂ ਕਿੱਟਾਂ ਲੈਣ ਪਹੁੰਚੇ ਅਧਿਆਪਕਾਂ ਵਲੋਂ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸਿਹਤ ਵਿਭਾਗ ਵਲੋਂ 'ਰਾਸ਼ਟਰੀ ਡੇਂਗੂ ਦਿਵਸ' ਮੌਕੇ ਜ਼ਿਲ੍ਹਾ ਪੱਧਰੀ ਚੇਤਨਾ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।