28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਰਾਇਲ ਕਾਲਜ ਬੋੜਾਵਾਲ ਵਿਖੇ ਦੋ ਰੋਜ਼ਾ-ਕਲਾ ਤੇ ਵਿਰਾਸਤੀ ਮੇਲਾ' 4 ਤੋਂ

ਅਜੀਤ ਡੈਸਕ 02-04-2026
ਬੁਢਲਾਡਾ, 1 ਅਪ੍ਰੈਲ (ਸਵਰਨ ਸਿੰਘ ਰਾਹੀ)- ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ 4 ਅਤੇ 5 ਅਪ੍ਰੈਲ ਨੂੰ ਲਗਾਏ ਜਾ ਰਹੇ ਦੋ ਰੋਜ਼ਾ ਵਿਸ਼ਾਲ 'ਵਿਰਾਸਤੀ ਮੇਲੇ' ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਕਾਲਜ ਦਾ ਸਮੂਹ ਸਟਾਫ਼, ਵਿਦਿਆਰਥੀ ਅਤੇ ਮੈਨੇਜਮੈਂਟ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਯਤਨਸ਼ੀਲ ਹਨ | ਕਾਲਜ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੇ ਦੱਸਿਆ ਕਿ ਇਸ ਵਾਰ ਮੇਲੇ ਨੂੰ ਵੱਡੇ ਪੱਧਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਕਾਲਜ ਕੈਂਪਸ ਦੇ ਹਰ ਕੋਨੇ 'ਚ ਪੰਜਾਬੀ ਸੱਭਿਆਚਾਰ ਦੀ ਝਲਕ ਵੇਖਣ ਨੂੰ ਮਿਲੇਗੀ | ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀ ਵੱਖ-ਵੱਖ ਸੱਭਿਆਚਾਰਕ ਪ੍ਰਦਰਸ਼ਨ, ਲੋਕ-ਨੱਚ, ਗਿੱਧਾ-ਭੰਗੜਾ, ਪੁਰਾਣੀਆਂ ਰਸਮਾਂ ਅਤੇ ਰਿਵਾਜ਼ਾਂ ਦੀ ਪੇਸ਼ਕਾਰੀ ਲਈ ਖ਼ਾਸ ਤਿਆਰੀ ਕਰ ਰਹੇ ਹਨ | ਇਸ ਤੋਂ ਇਲਾਵਾ ਨਵੀਂ ਪੀੜ੍ਹੀ ਨੂੰ ਆਪਣੇ ਸੰਸਕਾਰਾਂ ਅਤੇ ਵਿਰਸੇ ਨਾਲ ਜੋੜਨ ਲਈ ਮੇਲੇ ਵਿਚ ਰਵਾਇਤੀ ਖਾਣੇ-ਪੀਣ ਦੇ ਸਟਾਲ, ਪੁਰਾਣੇ ਸਮੇਂ ਦੇ ਸਾਜੋ-ਸਮਾਨ ਦੀ ਨੁਮਾਇਸ਼ ਅਤੇ ਪੰਜਾਬੀ ਹੱਥ ਕਲਾਵਾਂ ਦੀ ਪ੍ਰਦਰਸ਼ਨੀ ਵੀ ਲਗਾਈਆਂ ਜਾਣਗੀਆਂ | ਡਾ. ਬੱਲ ਨੇ ਦੱਸਿਆ ਕਿ ਇਸ ਮੇਲੇ ਨੂੰ ਰੌਚਿਕ ਬਣਾਉਣ ਲਈ ਪ੍ਰਸਿੱਧ ਪੰਜਾਬੀ ਗਾਇਕ, ਫ਼ਿਲਮੀ ਅਦਾਕਾਰ ਤੇ ਕਾਮੇਡੀਅਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ |


ਪਿਛਲੀ ਖ਼ਬਰ ਝੁਨੀਰ ਵਿਖੇ ਚੋਰ ਏ. ਟੀ. ਐਮ. ਮਸ਼ੀਨ ਪੁੱਟ ਕੇ ਫ਼ਰਾਰ <br/> ਅਗਲੀ ਖ਼ਬਰ ਵਿਧਾਇਕ ਡਾ. ਸਿੰਗਲਾ ਨੇ ਜੱਸੜਵਾਲਾ 'ਚ ਡਿਸਪੈਂਸਰੀ ਦੀ ਚਾਰਦੀਵਾਰੀ ਦੀ ਨੀਂਹ ਰੱਖੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।