ਝੁਨੀਰ, 1 ਅਪ੍ਰੈਲ (ਸੰਜੀਵ ਸਿੰਗਲਾ)- ਕਸਬਾ ਝੁਨੀਰ ਵਿਖੇ ਸਿਰਸਾ-ਮਾਨਸਾ ਮੁੱਖ ਸੜਕ 'ਤੇ ਲੱਗੇ ਸਟੇਟ ਬੈਂਕ ਆਫ਼ ਇੰਡੀਆ ਦੇ ਏ. ਟੀ. ਐਮ. ਦੀ ਮਸ਼ੀਨ ਹੀ ਚੋਰ ਪੁੱਟ ਕੇ ਲੈ ਗਏ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਚੋਰਾਂ ਦੇ ਬੁਲੰਦ ਹੋ ਰਹੇ ਹੌਸਲੇ ਚਿੰਤਾ ਦੇ ਰਹੇ ਹਨ ਕਿਉਂਕਿ ਇੱਥੇ ਪੁਲਿਸ ਦੀ ਲਗਾਤਾਰ ਗਸ਼ਤ ਰਹਿੰਦੀ ਹੈ ਅਤੇ ਨਜ਼ਦੀਕ ਹੀ ਪੁਲਿਸ ਸਟੇਸ਼ਨ ਵੀ ਹੈ, ਉਸ ਦੇ ਬਾਵਜੂਦ ਜੇਕਰ ਅਜਿਹੀਆਂ ਚੋਰੀਆਂ ਹੁੰਦੀਆਂ ਹਨ ਤਾਂ ਕੋਈ ਵੀ ਵਪਾਰੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨ ਸਕਦਾ | ਥਾਣਾ ਝੁਨੀਰ ਦੇ ਮੁਖੀ ਨੇ ਦੱਸਿਆ ਕਿ ਪੁਲਿਸ ਵਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਦੀ ਸ਼ਨਾਖ਼ਤ ਕਰ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਹੁਣ ਤੱਕ ਬੈਂਕ ਵਲੋਂ ਏ. ਟੀ. ਐਮ. ਮਸ਼ੀਨ 'ਚ ਕੈਸ਼ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ |