ਭੀਖੀ, 1 ਅਪ੍ਰੈਲ (ਪ.ਪ.)- ਪੰਜਾਬ ਸਰਕਾਰ ਵਲੋਂ ਲੋਕ ਭਲਾਈ ਯੋਜਨਾਵਾਂ ਨੂੰ ਤਰਜੀਹ ਦਿੰਦਿਆਂ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ਨੇੜਲੇ ਪਿੰਡ ਜੱਸੜਵਾਲਾ ਵਿਖੇ ਡਿਸਪੈਂਸਰੀ ਦੀ ਚਾਰਦੀਵਾਰੀ ਦੀ ਉਸਾਰੀ ਲਈ ਆਪਣੇ ਕਰ ਕਲਮਾਂ ਨਾਲ ਨੀਂਹ ਰੱਖੀ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ 'ਤੇ ਲਗਪਗ 4 ਲੱਖ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਔਰਤਾਂ ਲਈ ਹਰ ਮਹੀਨੇ 1000 ਰੁਪਏ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਔਰਤਾਂ ਲਈ 1500 ਰੁਪਏ ਪ੍ਰਤੀ ਮਹੀਨਾ ਸਹਾਇਤਾ ਯੋਜਨਾ ਲਾਗੂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ 1.55 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਅਤੇ ਭਾਰਤ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦਾ ਗਠਨ ਵੀ ਪੰਜਾਬ 'ਚ ਕੀਤਾ ਗਿਆ ਹੈ | ਸਰਪੰਚ ਬੇਅੰਤ ਕੌਰ ਨੇ ਡਿਸਪੈਂਸਰੀ ਦੀਆ ਸੇਵਾਵਾਂ ਨਿਰਵਿਘਨ ਚਲਾਉਣ ਲਈ ਉਨ੍ਹਾਂ ਇਮਾਰਤ ਦੀ ਮੁਰੰਮਤ, ਰੰਗ ਰੋਗਨ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਪਖਾਨੇ ਅਤੇ ਲੋੜੀਂਦਾ ਸਾਮਾਨ ਲੈਣ ਸਬੰਧੀ ਫ਼ੰਡਾਂ ਦੀ ਮੰਗ ਕੀਤੀ | ਇਸ ਮੌਕੇ ਪੰਚ ਨਰਭਿੰਦਰ ਸਿੰਘ, ਕੁਲਦੀਪ ਸਿੰਘ, ਜਸਪਾਲ ਸਿੰਘ ਤੇ ਨਿੱਕਾ ਖਾਂ, ਨਵਾਬ ਖਾਂ, ਆਪ ਆਗੂ ਬੂਟਾ ਸਿੰਘ, ਡਾ. ਹਰਬੰਸ ਸਿੰਘ, ਸਾਬਕਾ ਚੇਅਰਮੈਨ ਬਲਕਾਰ ਸਿੰਘ ਜੱਸੜ, ਲੱਖਾ ਸਿੰਘ, ਹਰਬੰਸ ਸਿੰਘ, ਕਾਕਾ ਸਿੰਘ, ਜੱਗੀ ਸਿੰਘ, ਮਿੰਟੂ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |
ਵਿਧਾਇਕ ਡਾ. ਸਿੰਗਲਾ ਨੇ ਜੱਸੜਵਾਲਾ 'ਚ ਡਿਸਪੈਂਸਰੀ ਦੀ ਚਾਰਦੀਵਾਰੀ ਦੀ ਨੀਂਹ ਰੱਖੀ <br/>
ਅਜੀਤ ਡੈਸਕ
02-04-2026