28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਜੈਨ ਯੁਵਕ ਸੰਘ ਨੇ ਭਗਵਾਨ ਮਹਾਂਵੀਰ ਸਵਾਮੀ ਦੇ ਜਨਮ ਦਿਵਸ ਮੌਕੇ ਲੰਗਰ ਲਗਾਇਆ <br/>

ਅਜੀਤ ਡੈਸਕ 02-04-2026
ਸਰਦੂਲਗੜ੍ਹ, 1 ਅਪ੍ਰੈਲ (ਜੀ.ਐਮ. ਅਰੋੜਾ)- ਜੈਨ ਯੁਵਕ ਸੰਘ ਵਲੋਂ ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਂਵੀਰ ਸਵਾਮੀ ਦੇ ਜਨਮ ਦਿਵਸ ਮੌਕੇ ਸਥਾਨਕ ਬੱਸ ਅੱਡੇ ਨੇੜੇ ਚੌਲਾਂ ਦਾ ਲੰਗਰ ਲਗਾਇਆ | ਡੇਰਾ ਜਗਮਾਲ ਵਾਲੀ ਦੇ ਬਾਬਾ ਸ਼ਮਸ਼ੇਰ ਲਹਿਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਕਿਹਾ ਕਿ ਸਾਨੂੰ ਮਹਾਂ ਪੁਰਖਾਂ ਦੁਆਰਾ ਦਿਖਾਏ ਮਾਰਗ 'ਤੇ ਚੱਲ ਕੇ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ 'ਚ ਲਾਗੂ ਕਰ ਕੇ ਆਪਣੇ ਜੀਵਨ ਨੂੰ ਸਾਰਥਿਕ ਬਣਾਉਣਾ ਚਾਹੀਦਾ ਹੈ | ਇਸ ਮੌਕੇ ਪ੍ਰਧਾਨ ਪੰਕਜ ਜੈਨ, ਜਨਰਲ ਸਕੱਤਰ ਨਿਖਿਲ ਜੈਨ, ਪੰਕਜ ਗਰਗ ਟਾਟਾ, ਨਰੇਸ਼ ਜੈਨ, ਸੰਜੀਵ ਜੈਨ ਕਾਕਾ, ਰਿਸ਼ਭ ਜੈਨ, ਸੋਹਨ ਜੈਨ, ਦੀਪੂ ਜੈਨ, ਹਿਮਾਂਸ਼ੂ ਜੈਨ, ਅਭੀ ਜੈਨ, ਜਿਨੇਸ਼ ਜੈਨ, ਰਾਹੁਲ ਜੈਨ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਵਿਧਾਇਕ ਡਾ. ਸਿੰਗਲਾ ਨੇ ਜੱਸੜਵਾਲਾ 'ਚ ਡਿਸਪੈਂਸਰੀ ਦੀ ਚਾਰਦੀਵਾਰੀ ਦੀ ਨੀਂਹ ਰੱਖੀ <br/> ਅਗਲੀ ਖ਼ਬਰ ਪਿੰਡ ਮੰਡੇਰ ਦੇ ਪਰਿਵਾਰ ਸਰਪੰਚ ਸਮੇਤ ਆਪ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।