ਬਰੇਟਾ, 1 ਅਪ੍ਰੈਲ (ਪਾਲ ਸਿੰਘ ਮੰਡੇਰ)- ਹਲਕਾ ਵਿਧਾਇਕ ਬੁੱਧ ਰਾਮ ਦੀ ਪ੍ਰੇਰਨਾ ਅਤੇ ਜੁਗਰਾਜ ਸਿੰਘ ਨੰਬਰਦਾਰ ਦੇ ਯਤਨਾਂ ਸਦਕਾ ਪਿੰਡ ਮੰਡੇਰ ਦੇ ਸਰਪੰਚ ਸਮੇਤ ਕੁਝ ਪੰਚਾਇਤ ਮੈਂਬਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ | ਉਨ੍ਹਾਂ ਦੱਸਿਆ ਕਿ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਇਮਾਨਦਾਰੀ ਅਤੇ ਸਮਾਂ ਰਹਿੰਦੇ ਪੂਰੇ ਕੀਤੇ ਹਨ | ਵਿਧਾਇਕ ਨੇ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਅÏਰਤਾਂ ਨੂੰ 1 ਹਜ਼ਾਰ ਤੇ 1500 ਰੁਪਏ ਜਲਦੀ ਹੀ ਉਨ੍ਹਾਂ ਦੇ ਖਾਤਿਆਂ 'ਚ ਪਾਏ ਜਾਣਗੇ | ਦਰਸ਼ਨ ਸਿੰਘ ਫ਼ੌਜੀ, ਪੰਚ ਕੁਲਦੀਪ ਸਿੰਘ, ਮੇਲਾ ਸਿੰਘ, ਸੁਖਪ੍ਰੀਤ ਕੌਰ, ਅਮਨਦੀਪ ਕੌਰ, ਜੁਗਰਾਜ ਸਿੰਘ, ਕਾਕਾ ਸਿੰਘ, ਸੈਣੀ ਸਿੰਘ, ਗੁਰਲਾਲ ਸਿੰਘ, ਨੈਬ ਸਿੰਘ, ਕਾਲੂ ਸਿੰਘ, ਜੱਗੀ ਸਿੰਘ, ਗੁਰਤੇਜ ਸਿੰਘ, ਅਜੈਬ ਸਿੰਘ, ਪਿ੍ਤਪਾਲ ਸਿੰਘ, ਸੁਖਪਾਲ ਸ਼ਰਮਾ ਆਪਣੇ ਪਰਿਵਾਰ ਸਮੇਤ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ 'ਆਪ' ਪਾਰਟੀ 'ਚ ਸ਼ਾਮਿਲ ਹੋਏ | ਇਸ ਮੌਕੇ ਪਾਰਟੀ ਪ੍ਰਧਾਨ ਜੁਗਰਾਜ ਸਿੰਘ ਨੰਬਰਦਾਰ, ਸਤਿਗੁਰ ਸਿੰਘ ਉਪ ਪ੍ਰਧਾਨ, ਨਿਰਮਲ ਸਿੰਘ ਸਕੱਤਰ, ਮਾ. ਗੁਰਦੀਪ ਸਿੰਘ ਪ੍ਰੈੱਸ ਸਕੱਤਰ, ਕਾਕਾ ਸਿੰਘ ਪ੍ਰਧਾਨ ਐਸ.ਸੀ. ਵਿੰਗ, ਰਾਣੀ ਕੌਰ ਬਲਾਕ ਪ੍ਰਧਾਨ ਮਹਿਲਾ ਵਿੰਗ, ਸੋਨੂ ਰਾਣੀ, ਜੀਵਨ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ |
ਪਿੰਡ ਮੰਡੇਰ ਦੇ ਪਰਿਵਾਰ ਸਰਪੰਚ ਸਮੇਤ ਆਪ 'ਚ ਸ਼ਾਮਿਲ <br/>
ਅਜੀਤ ਡੈਸਕ
02-04-2026