22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਫਰੂਟ ਵਿਕਰੇਤਾ ਦੀ ਬੇਟੀ ਨੇ ਰਾਸ਼ਟਰੀ ਸਕੂਲ ਖੇਡਾਂ 'ਚ ਜਿੱਤਿਆ ਕਾਂਸੀ ਦਾ ਤਗਮਾ

ਅਜੀਤ ਡੈਸਕ 23-01-2026

ਬੁਢਲਾਡਾ, 22 ਜਨਵਰੀ (ਸਵਰਨ ਸਿੰਘ ਰਾਹੀ)-ਪਿਛਲੇ ਦਿਨੀਂ ਮਨੀਪੁਰ ਵਿਖੇ ਹੋਈਆਂ ਰਾਸ਼ਟਰੀ ਸਕੂਲ ਖੇਡਾਂ ਦੇ ਵੁਸ਼ੂ ਅੰਡਰ-19 ਸਾਲ (ਲੜਕੀਆਂ) ਦੇ ਮੁਕਾਬਲੇ 'ਚ ਬੁਢਲਾਡਾ ਸ਼ਹਿਰ ਦੇ ਇਕ ਫਰੂਟ ਵਿਕਰੇਤਾ ਦੀ ਬੇਟੀ ਨੇ ਰਾਸ਼ਟਰੀ ਪੱਧਰ 'ਤੇ ਤੀਜਾ ਸਥਾਨ ਹਾਸਿਲ ਕੀਤਾ ਹੈ | ਖਿਡਾਰਨ ਦਾ ਸਥਾਨਕ ਰੇਲਵੇ ਸਟੇਸ਼ਨ ਵਿਖੇ ਪੁੱਜਣ 'ਤੇ ਹਲਕਾ ਵਿਧਾਇਕ ਪਿ੍ੰਸੀਪਲ ਬੁੱਧ ਰਾਮ ਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਰਵਾਂ ਸਵਾਗਤ ਕੀਤਾ | ਆਪਣੀ ਬੇਟੀ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਖਿਡਾਰਨ ਦੇ ਪਿਤਾ ਜਗਦੀਸ਼ ਕੁਮਾਰ ਨੇ ਦੱਸਿਆ ਕਿ ਵੀਰਪਾਲ ਕੌਰ ਨੇ ਮਨੀਪੁਰ ਵਿਖੇ ਹੋਏ ਵੁਸ਼ੂ ਮੁਕਾਬਲਿਆਂ 'ਚ ਪੰਜਾਬ ਵਲੋਂ ਖੇਡਦਿਆਂ ਕਾਂਸੇ ਦਾ ਤਗਮਾ ਹਾਸਿਲ ਕੀਤਾ ਹੈ | ਖਿਡਾਰਨ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਆਪਣੀ ਖੇਡ ਰਾਹੀਂ ਡੀ. ਐਸ. ਪੀ. ਬਣ ਕੇ ਆਪਣੇ ਮਾਤਾ-ਪਿਤਾ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ | ਪਰਿਵਾਰ ਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਇੱਕ ਗ਼ਰੀਬ ਪਰਿਵਾਰ 'ਚ ਜਨਮੀ ਵੀਰਪਾਲ ਕੌਰ ਨੇ ਲੋੜੀਂਦੇ ਖੇਡ ਸਾਧਨਾਂ ਦੀ ਘਾਟ ਦੇ ਬਾਵਜੂਦ ਰਾਸ਼ਟਰੀ ਸਕੂਲ ਖੇਡਾਂ 'ਚ ਤਗਮਾ ਜਿੱਤ ਕੇ ਬੁਢਲਾਡਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਮੁਖੀ ਮਾ. ਕੁਲਵੰਤ ਸਿੰਘ, ਨੰਬਰਦਾਰ ਰਮੇਸ਼ ਸਿੰਘ, ਸੀਨੀਅਰ ਕਾਂਗਰਸੀ ਆਗੂ ਤੀਰਥ ਸਿੰਘ ਸਵੀਟੀ, ਕੌਂਸਲਰ ਕਮਲਜੀਤ ਮਦਾਨ ਤੇ ਦਰਸ਼ਨ ਸਿੰਘ ਦਰਸ਼ੀ, ਬਲਬੀਰ ਸਿੰਘ ਕੈਂਥ, ਬੰਸੀ ਲਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰੋਡ ਸੇਫ਼ਟੀ ਮਹੀਨੇ ਦੇ ਤਹਿਤ ਵਿਦਿਆਰਥੀਆਂ, ਡਰਾਈਵਰਾਂ ਅਤੇ ਕੰਡਕਟਰਾਂ ਨੂੰ ਕੀਤਾ ਜਾਗਰੂਕ <br/> ਅਗਲੀ ਖ਼ਬਰ ਮਾਰਕੀਟ ਕਮੇਟੀਆਂ ਦੇ ਮੁਕੰਮਲ ਗਠਨ ਦੀ ਆਸ ਬੱਝੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।