17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸਮਾਜਿਕ ਨਿਆਂ ਮੰਤਰਾਲੇ ਵਿਚਕਾਰ ਸਮਝੌਤਾ

ਮਲੋਟ, 16 ਸਤੰਬਰ (ਪਾਟਿਲ)-ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ‘ਬੋਧ - ਨਸ਼ਾ ਉਨਮੂਲਨ ਪ੍ਰੋਗਰਾਮ’ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵਿਚਕਾਰ ‘ਨਸ਼ਾ ਮੁਕਤ ਭਾਰਤ ਮੁਹਿੰਮ’ ਤਹਿਤ ਦੋ ਸਾਲ ਲਈ ਮਹੱਤਵਪੂਰਨ ਸਮਝੌਤਾ ਗਿਆਪਨ ’ਤੇ ਹਸਤਾਖ਼ਰ ਕੀਤੇ ਗਏ ਹਨ। ਇਸ ਸਾਂਝੇਦਾਰੀ ਦਾ ਮੁੱਖ ਉਦੇਸ਼ ਦੇਸ਼ ਵਿਚ ਨਸ਼ੇ ਦੀ ਵਧ ਰਹੀ ਸਮੱਸਿਆ ਵਿਰੁੱਧ ਜਨ ਜਾਗਰੂਕਤਾ ਵਧਾਉਣਾ ਅਤੇ ਰੋਕਥਾਮ ਦੇ ਯਤਨਾਂ ਨੂੰ ਰਾਸ਼ਟਰੀ ਪੱਧਰ ’ਤੇ ਮਜ਼ਬੂਤ ਕਰਨਾ ਹੈ।

ਅਜੀਤ ਡੈਸਕ 17-09-2026
ਮਲੋਟ, 16 ਸਤੰਬਰ (ਪਾਟਿਲ)-ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ‘ਬੋਧ - ਨਸ਼ਾ ਉਨਮੂਲਨ ਪ੍ਰੋਗਰਾਮ’ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵਿਚਕਾਰ ‘ਨਸ਼ਾ ਮੁਕਤ ਭਾਰਤ ਮੁਹਿੰਮ’ ਤਹਿਤ ਦੋ ਸਾਲ ਲਈ ਮਹੱਤਵਪੂਰਨ ਸਮਝੌਤਾ ਗਿਆਪਨ ’ਤੇ ਹਸਤਾਖ਼ਰ ਕੀਤੇ ਗਏ ਹਨ। ਇਸ ਸਾਂਝੇਦਾਰੀ ਦਾ ਮੁੱਖ ਉਦੇਸ਼ ਦੇਸ਼ ਵਿਚ ਨਸ਼ੇ ਦੀ ਵਧ ਰਹੀ ਸਮੱਸਿਆ ਵਿਰੁੱਧ ਜਨ ਜਾਗਰੂਕਤਾ ਵਧਾਉਣਾ ਅਤੇ ਰੋਕਥਾਮ ਦੇ ਯਤਨਾਂ ਨੂੰ ਰਾਸ਼ਟਰੀ ਪੱਧਰ ’ਤੇ ਮਜ਼ਬੂਤ ਕਰਨਾ ਹੈ। ਇਸ ਐੱਮ.ਓ.ਯੂ. ਤਹਿਤ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਪ੍ਰਤੀ ਸੁਚੇਤ ਕਰਕੇ ਉਨ੍ਹਾਂ ਨੂੰ ਇਕ ਸਕਾਰਾਤਮਕ, ਸਿਹਤਮੰਦ ਤੇ ਉਦੇਸ਼ਪੂਰਨ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਡੱਬਵਾਲੀ ਮਲਕੋ ਤੇ ਮਲੋਟ ਵਰਗੇ ਖੇਤਰਾਂ ਵਿਚ ਵੀ ਪਿੰਡ-ਪਿੰਡ ਜਾ ਕੇ ਜਾਗਰੂਕਤਾ ਪ੍ਰੋਗਰਾਮਾਂ ਅਤੇ ਸਮਾਜਿਕ ਭਾਗੀਦਾਰੀ ਰਾਹੀਂ ਨਸ਼ਾ ਮੁਕਤੀ ਲਈ ਨਿਰੰਤਰ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸਾਧਵੀ ਸ਼ਿਤਾਭਾ ਭਾਰਤੀ (ਗਲੋਬਲ ਕੋਆਰਡੀਨੇਟਰ), ਗੌਰਵ ਗੁਪਤਾ ਤੇ ਗੌਰਵ ਸਾਗਰ ਮੌਜੂਦ ਸਨ, ਉੱਥੇ ਹੀ ਮੰਤਰਾਲੇ ਵਲੋਂ ਸੁਧਾਂਸ਼ ਪੰਤ (ਆਈ.ਏ.ਐੱਸ. ਸਕੱਤਰ), ਆਸਤਿਕ ਕੁਮਾਰ ਪਾਂਡੇਯ (ਆਈ.ਏ.ਐੱਸ. ਡਾਇਰੈਕਟਰ) ਅਤੇ ਡਾ. ਸੰਦੀਪ ਆਰ. ਰਾਠੌੜ (ਸੰਯੁਕਤ ਸਕੱਤਰ) ਦੀ ਹਾਜ਼ਰੀ ਵਿਚ ਇਸ ਸਮਝੌਤੇ ’ਤੇ ਦਸਤਖ਼ਤ ਹੋਏ। ਸਵਾਮੀ ਗਿਆਨੇਸ਼ਾਨੰਦ ਨੇ ਦੱਸਿਆ ਕਿ ਇਹ ਪਹਿਲ ਆਧਿਆਤਮਿਕ ਤੇ ਸਮਾਜਿਕ ਯਤਨਾਂ ਨੂੰ ਇਕਜੁੱਟ ਕਰਕੇ ਨਸ਼ਾ ਮੁਕਤ ਸਮਾਜ ਦੇ ਨਿਰਮਾਣ ਵਿਚ ਨਵੀਂ ਗਤੀ ਪ੍ਰਦਾਨ ਕਰੇਗੀ।
ਪਿਛਲੀ ਖ਼ਬਰ ਐੱਸ. ਡੀ. ਸਕੂਲ ਵਿਖੇ ਸਾਈਬਰ ਕ੍ਰਾਈਮ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਇੱਛਾ ਪੂਰਨ ਸ੍ਰੀ ਰਾਮ ਮੰਦਰ ਵਿਖੇ ਹਨੂੰਮਾਨ ਚਾਲੀਸਾ ਦਾ 24ਵਾਂ ਸਮੂਹਿਕ ਪਾਠ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।