17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਐਡਵਰਡਗੰਜ ਚੋਣਾਂ ਤੋਂ ਪਹਿਲਾਂ ਸਵ. ਸੇਠ ਠਾਕੁਰ ਦਾਸ ਅਹੂਜਾ ਦਾ ਬੁੱਤ ਸਥਾਪਤ ਕਰਨ ਦੀ ਮੰਗ

ਮਲੋਟ, 16 ਸਤੰਬਰ (ਪਾਟਿਲ)-ਕਾਂਗਰਸ ਪਾਰਟੀ ਦੇ ਆਗੂ ਅਤੇ ਪ੍ਰੋਫ਼ੈਸਰ (ਡਾ.) ਪ੍ਰਿੰਸੀਪਲ ਬਲਜੀਤ ਸਿੰਘ ਗਿੱਲ ਨੇ ਮੰਗ ਕੀਤੀ ਕਿ ਐਡਵਰਡਗੰਜ ਸੰਸਥਾ ਦੀਆਂ ਚੋਣਾਂ ਤੋਂ ਪਹਿਲਾਂ ਸਵ.

ਅਜੀਤ ਡੈਸਕ 17-09-2026
ਮਲੋਟ, 16 ਸਤੰਬਰ (ਪਾਟਿਲ)-ਕਾਂਗਰਸ ਪਾਰਟੀ ਦੇ ਆਗੂ ਅਤੇ ਪ੍ਰੋਫ਼ੈਸਰ (ਡਾ.) ਪ੍ਰਿੰਸੀਪਲ ਬਲਜੀਤ ਸਿੰਘ ਗਿੱਲ ਨੇ ਮੰਗ ਕੀਤੀ ਕਿ ਐਡਵਰਡਗੰਜ ਸੰਸਥਾ ਦੀਆਂ ਚੋਣਾਂ ਤੋਂ ਪਹਿਲਾਂ ਸਵ. ਸੇਠ ਠਾਕੁਰ ਦਾਸ ਅਹੂਜਾ ਦਾ ਬੁੱਤ ਮਲੋਟ ਸ਼ਹਿਰ ਵਿਚ ਉਨ੍ਹਾਂ ਵਲੋਂ ਦਾਨ ਕੀਤੀ ਕਿਸੇ ਜਾਇਦਾਦ ’ਤੇ ਸਥਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੇਠ ਠਾਕੁਰ ਦਾਸ ਅਹੂਜਾ ਨੇ ਮਲੋਟ ਮੰਡੀ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦਿਆਂ ਲੜਕੇ ਤੇ ਲੜਕੀਆਂ ਦੇ ਸਕੂਲ, ਐਡਵਰਡਗੰਜ ਹਸਪਤਾਲ, ਸ਼ਮਸ਼ਾਨਘਾਟ, ਪਾਰਕ, ਹਿੰਦੂ ਕੰਨਿਆ ਪੁੱਤਰੀ ਪਾਠਸ਼ਾਲਾ ਅਤੇ ਨੈਸ਼ਨਲ ਕਾਲਜ ਸਮੇਤ ਕਈ ਸੰਸਥਾਵਾਂ ਲਈ ਆਪਣੀਆਂ ਜਾਇਦਾਦਾਂ ਦਾਨ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਸੇਠ ਅਹੂਜਾ ਐਡਵਰਡਗੰਜ ਸੰਸਥਾ ਦੇ ਪਹਿਲੇ ਫਾਊਂਡਰ ਚੇਅਰਮੈਨ ਸਨ ਅਤੇ ਚੋਣਾਂ ਰਾਹੀਂ ਚੇਅਰਮੈਨ ਚੁਣੇ ਜਾਂਦੇ ਸਨ। ਪ੍ਰੋ. ਗਿੱਲ ਨੇ ਕਿਹਾ ਕਿ ਬਾਅਦ ਵਿਚ ਸਵ. ਕ੍ਰਿਸ਼ਨ ਕੁਮਾਰ ਛਾਬੜਾ ਨੇ ਵੀ ਇਸ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਐਡਵਰਡਗੰਜ ਗੈਸਟ ਹਾਊਸ ਡੀ.ਏ.ਵੀ. ਸਕੂਲ ਸਮੇਤ ਕਈ ਅਦਾਰਿਆਂ ਦੀ ਸਥਾਪਨਾ ਵਿਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਪਿਛਲੀਆਂ ਕਈ ਪੀੜ੍ਹੀਆਂ ਤੋਂ ਸੰਸਥਾ ਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਚੋਣਾਂ ਤੋਂ ਪਹਿਲਾਂ ਸੇਠ ਠਾਕੁਰ ਦਾਸ ਅਹੂਜਾ ਦੀ ਯਾਦ ਵਿਚ ਬੁੱਤ ਸਥਾਪਤ ਕੀਤਾ ਜਾਵੇ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਜਲੀ ਘਰ ਮਲੋਟ ਅੱਗੇ ਧਰਨਾ ਤੇ ਰੋਸ ਪ੍ਰਦਰਸ਼ਨ-ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫ਼ੂਕਿਆ ਅਗਲੀ ਖ਼ਬਰ ਗਿੱਦੜਬਾਹਾ-ਲੰਬੀ ਸੜਕ ’ਤੇ ਜੰਗਲੀ ਕਿੱਕਰਾਂ ਨੇ ਸੜਕੀ ਰਸਤਾ ਰੋਕਿਆ ਸੜਕ ਦੇ ਕਿਨਾਰਿਆਂ ’ ਤੇ ਦੋਵੇਂ ਪਾਸੇ ਬਣਦੀ ਜਗ੍ਹਾ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।