07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਉਮੀਦਵਾਰ ਸੱਤਪਾਲ ਭੂੰਦੜ ਦੇ ਹੱਕ 'ਚ ਹਰਪ੍ਰੀਤ ਸਿੰਘ ਕੋਟਭਾਈ ਵਲੋਂ ਚੋਣ ਪ੍ਰਚਾਰ

ਅਜੀਤ ਡੈਸਕ 22-05-2026
ਮਲੋਟ, 21 ਮਈ (ਅਜਮੇਰ ਸਿੰਘ ਬਰਾੜ)-ਮਲੋਟ ਦੇ ਵਾਰਡ ਨੰਬਰ 26 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲੋਕ ਗਾਇਕ ਸੱਤਪਾਲ ਭੂੰਦੜ ਦੇ ਹੱਕ ਵਿਚ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਕੋਟਭਾਈ ਤੇ ਹੋਰ ਆਗੂਆਂ ਨੇ ਵਾਰਡ ਨੰਬਰ 26 ਦੇ ਵੋਟਰਾਂ ਨਾਲ ਸੰਪਰਕ ਕੀਤਾ | ਬੱਸ ਅੱਡੇ ਦੇ ਪਿਛਲੇ ਪਾਸੇ ਕਾਲੋਨੀਆਂ ਵਿਚ ਅਤੇ ਹੋਰ ਘਰਾਂ ਵਿਚ ਜਾ ਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਤੋਂ ਇਲਾਵਾ ਪ੍ਰਧਾਨ ਪੰਮਾ ਬਰਾੜ, ਪ੍ਰਧਾਨ ਸਰੋਜ ਸਿੰਘ ਬਰਾੜ, ਪ੍ਰਧਾਨ ਅਜਾਇਬ ਸਿੰਘ ਸੰਧੂ ਐਡਵੋਕੇਟ, ਗਾਇਕ ਰਛਪਾਲ ਉਪਲ, ਪ੍ਰਧਾਨ ਗੋਰਾ ਮਾਨ, ਪੀ.ਏ. ਕੁਲਬੀਰ ਸਿੰਘ ਕੋਟਭਾਈ, ਮਨਵੀਰ ਸਿੰਘ ਤੇ ਮੁਹੱਲਾ ਵਾਸੀਆਂ ਨੇ ਇਸ ਕਾਫ਼ਲੇ ਵਿਚ ਸ਼ਮੂਲੀਅਤ ਕੀਤੀ | ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਕਿਹਾ ਆਮ ਆਦਮੀ ਪਾਰਟੀ ਤੋਂ ਸ਼ਹਿਰ ਵਿਚ ਕਿਸੇ ਪਾਸੇ ਵੀ ਕੋਈ ਵਿਕਾਸ ਕਾਰਜ ਨਹੀਂ ਕਰਵਾਏ ਗਏ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 26 ਵਿਚੋਂ ਗੁਜ਼ਰਦੀ ਅਬੋਹਰ ਰੋਡ ਤੋਂ ਸ਼ੁਰੂ ਹੋਣ ਵਾਲੀ ਸੜਕ ਉਪਰ ਪਿਛਲੇ ਤਿੰਨ ਸਾਲਾਂ ਤੋਂ ਬੱਜਰੀ ਲੁੱਕ ਨਹੀਂ ਪਾਈ ਗਈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ | ਬਹੁਤੇ ਮੁਹੱਲਿਆਂ ਵਿਚ ਕਾਲਾ ਪਾਣੀ ਆ ਰਿਹਾ ਹੈ ਅਤੇ ਲੋਕ ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਰਹੇ ਹਨ | ਸੀਵਰੇਜ ਦੇ ਮਾੜੇ ਸਿਸਟਮ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਨ ਲਈ ਤਿਆਰ ਬੈਠੇ ਹਨ |
ਪਿਛਲੀ ਖ਼ਬਰ ਵਾਰਡ ਨੰਬਰ 13 ਤੋਂ ਅਕਾਲੀ ਉਮੀਦਵਾਰ ਗੁਰਵਿੰਦਰ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਦੀਪਕ ਗਰਗ ਵਲੋਂ ਡੋਰ-ਟੂ-ਡੋਰ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।