07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮੋਦੀ ਲੋਕਾਂ ਦੁਆਰਾ ਚੁਣੇ ਜਾਣ ਵਾਲੇ ਪਹਿਲੇ ‘ਐਲਾਨੇ’ ਪ੍ਰਧਾਨ ਮੰਤਰੀ-ਨਿਤਿਨ ਨਬੀਨ

ਨਵੀਂ ਦਿੱਲੀ, 7 ਅਕਤੂਬਰ (ਪੀ.ਟੀ.ਆਈ.)-ਭਾਜਪਾ ਆਗੂ ਨਿਤਿਨ ਨਬੀਨ ਨੇ ਨਰਿੰਦਰ ਮੋਦੀ ਦੀ ਸਰਕਾਰ ਦੇ ਮੁਖੀ ਵਜੋਂ 25 ਸਾਲਾਂ ਦੀ ਯਾਤਰਾ ਨੂੰ ਲਗਾਤਾਰ ਸੰਘਰਸ਼ ਦਾ ਇਕ “ਅਭੁੱਲ” ਅਧਿਆਇ ਦੱਸਿਆ ਅਤੇ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਅਜਿਹੇ “ਐਲਾਨੇ” ਪ੍ਰਧਾਨ ਮੰਤਰੀ ਵਜੋਂ ਸਲਾਹਿਆ ਜਿਨ੍ਹਾਂ...

ਅਜੀਤ ਡੈਸਕ 08-10-2026

ਨਵੀਂ ਦਿੱਲੀ, 7 ਅਕਤੂਬਰ (ਪੀ.ਟੀ.ਆਈ.)-ਭਾਜਪਾ ਆਗੂ ਨਿਤਿਨ ਨਬੀਨ ਨੇ ਨਰਿੰਦਰ ਮੋਦੀ ਦੀ ਸਰਕਾਰ ਦੇ ਮੁਖੀ ਵਜੋਂ 25 ਸਾਲਾਂ ਦੀ ਯਾਤਰਾ ਨੂੰ ਲਗਾਤਾਰ ਸੰਘਰਸ਼ ਦਾ ਇਕ “ਅਭੁੱਲ” ਅਧਿਆਇ ਦੱਸਿਆ ਅਤੇ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਅਜਿਹੇ “ਐਲਾਨੇ” ਪ੍ਰਧਾਨ ਮੰਤਰੀ ਵਜੋਂ ਸਲਾਹਿਆ ਜਿਨ੍ਹਾਂ ਨੂੰ ਸਿੱਧੇ ਤੌਰ ’ਤੇ ਲੋਕਾਂ ਨੇ ਚੁਣਿਆ ਸੀ। ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਨਬੀਨ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਨੂੰ ਪਹਿਲੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਾਂਗਰਸੀ ਆਗੂਆਂ ਨੇ ਚੁਣਿਆ ਸੀ ਤੇ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਵੀ ਇਸੇ ਤਰਾਂ ਚੁਣਿਆ ਗਿਆ ਸੀ। ਨਬੀਨ ਨੇ ਕਿਹਾ ਕਿ 2014 ਦੀਆਂ ਆਮ ਚੋਣਾਂ ਪਹਿਲੀ ਵਾਰ ਸਨ ਜਦੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਸਿਰਫ਼ ਕਿਸੇ ਪਾਰਟੀ ਦਾ ਚਿਹਰਾ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਨੂੰ ਸਿਰਫ਼ ਪਾਰਟੀ ਵਲੋਂ ਨਾਮਜ਼ਦ ਕੀਤਾ ਗਿਆ ਸੀ, ਸਗੋਂ ਉਨ੍ਹਾਂ ਨੂੰ ਚੋਣ ਮੁਹਿੰਮ ਦੇ ਮੁੱਖ ਚਿਹਰੇ ਵਜੋਂ ਸਿੱਧੇ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਵੋਟਰਾਂ ਦੇ ਸਿੱਧੇ ਫਤਵੇ ਰਾਹੀਂ ਨਿਯੁਕਤ ਹੋਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ। ਨਬੀਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਕਿਤਾਬ ’ਚ 2014 ਦੀਆਂ ਲੋਕ ਸਭਾ ਚੋਣਾਂ ਨੂੰ ਇਕ “ਵੱਡੀ ਤਬਦੀਲੀ” ਦੱਸਿਆ ਸੀ। ਪ੍ਰਧਾਨ ਮੰਤਰੀ ਦੀ ਮੌਜੂਦਗੀ ’ਚ ਨਬੀਨ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਆਪਣੇ ਜੀਵਨ ਭਰ ਦੇ ਸੰਗਠਨਾਤਮਕ ਤਜ਼ਰਬੇ ਅਤੇ ਲੋਕਾਂ ਦੇ ਫਤਵੇ ਦੇ ਦਮ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ ਕੀਤਾ। ਭਾਜਪਾ ਆਗੂ ਨੇ ਕਿਹਾ ਕਿ ਅੱਜ ਸਾਡੇ ਸਾਰਿਆਂ ਭਾਰਤੀਆਂ ਅਤੇ ਭਾਜਪਾ ਵਰਕਰਾਂ ਲਈ ਇਕ ਅਭੁੱਲ ਦਿਨ ਹੈ। ਇਹ ਉਸ ਸ਼ਖਸੀਅਤ ਦੀ 25 ਸਾਲਾਂ ਦੀ ਯਾਤਰਾ ਨੂੰ ਦੇਖਣ ਦਾ ਦਿਨ ਹੈ ਜਿਨ੍ਹਾਂ ਨੇ ਸੰਘਰਸ਼ਾਂ ਵਿਚਕਾਰ ਸ਼ੁਰੂਆਤ ਕੀਤੀ ਅਤੇ ਹਰ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਦੇ ਰਹੇ। ਉਨ੍ਹਾਂ ਨੇ ਲੋਕਾਂ ਅਤੇ ਪਾਰਟੀ ਵਰਕਰਾਂ ਵਲੋਂ ਮੋਦੀ ਨੂੰ ਉਨ੍ਹਾਂ ਦੀ “ਨਿਰਵਿਘਨ, ਅਟੱਲ ਅਤੇ ਅਣਥੱਕ” ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਰਾਜਪਾਲ ਨੂੰ ਫ਼ਿਲਮ ਬਣਾਉਣ ਤੇ ਅਕਸ ਸੁਧਾਰਨ ਲਈ ਕਿਹਾ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਮਿਲਨ ਪ੍ਰਧਾਨ ਨੂੰ ਅੰਤਰਿਮ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ ਹੁਕਮ ’ਚ ਦਖ਼ਲ ਦੇਣ ਤੋਂ ਇਨਕਾਰ