26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪਿੰਡ ਭਾਰੂ ਵਿਖੇ ਕਈ ਸਾਲਾਂ ਤੋਂ ਸੜਕ ਦੀ ਹਾਲਤ ਬਦਤਰ-ਲੋਕ ਪ੍ਰੇਸ਼ਾਨ

ਅਜੀਤ ਡੈਸਕ 02-04-2026
ਗਿੱਦੜਬਾਹਾ, 1 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਪਿੰਡ ਭਾਰੂ 'ਚੋਂ ਲੰਘਦੀ ਸੜਕ ਕਈ ਦਹਾਕੇ ਬੀਤਣ ਦੇ ਬਾਵਜੂਦ ਇਸ ਦੀ ਮੁਰੰਮਤ ਕਰਨ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਸੁਵੱਲੀ ਨਿਗ੍ਹਾ ਨਹੀਂ ਪਈ | ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਨੇਤਾ ਕੋਟਭਾਈ ਵਲੋਂ ਸੜਕ ਨੂੰ ਬਣਾਉਣ ਦਾ ਮਾਮਲਾ ਚੁੱਕਿਆ ਹੈ | ਕਿਸਾਨ ਆਗੂ ਕੁਲਦੀਪ ਸਿੰਘ ਨੇਤਾ ਕੋਟਭਾਈ ਨੇ ਦੱਸਿਆ ਕਿ ਗਿੱਦੜਬਾਹਾ ਦੇ ਨਾਲ ਲਗਦੇ ਪਿੰਡ ਭਾਰੂ 'ਚੋਂ ਗੁਜ਼ਰਦਾ ਸੜਕੀ ਰਸਤਾ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਹੋਰ ਕਈ ਪਾਸੇ ਜਾਂਦਾ ਹੈ | ਰੋਜ਼ਾਨਾ ਹੀ ਵੱਡੀ ਗਿਣਤੀ 'ਚ ਛੋਟੇ ਤੇ ਵੱਡੇ ਵਾਹਨ ਇੱਥੋਂ ਲੰਘਦੇ ਹਨ | ਪਿੰਡ ਦੀ ਫਿਰਨੀ ਤੋਂ ਲੰਘੀ ਸੜਕ ਦਾ ਥੋੜ੍ਹਾ ਹਿੱਸਾ ਲਗਾਤਾਰ ਟੁੱਟਦਾ ਗਿਆ ਤੇ ਹੁਣ ਇਹ ਰਸਤਾ ਹੋਰ ਲੰਮਾ ਹੋ ਗਿਆ ਹੈ, ਜਿੱਥੇ ਵੱਡੇ-ਵੱਡੇ ਖੱਡੇ ਬਣ ਗਏ ਹਨ | ਵਾਹਨਾਂ ਦੇ ਲੰਘਦੇ ਸਮੇਂ ਉਡਦੀ ਧੂੜ ਕਾਰਨ ਆਸਪਾਸ ਦੇ ਘਰਾਂ ਵਾਲੇ ਦੁਖੀ ਹੋ ਰਹੇ ਹਨ | ਬਾਰਿਸ਼ ਦੇ ਦਿਨਾਂ 'ਚ ਇਹ ਰਸਤਾ ਬੜਾ ਹੀ ਖ਼ਤਰਨਾਕ ਰੂਪ ਧਾਰਨ ਕਰ ਲੈਂਦਾ ਹੈ ਤੇ ਲੰਘਦੇ ਵਾਹਨ ਇਥੇ ਬੁਰੀ ਤਰ੍ਹਾਂ ਫ਼ਸ ਜਾਂਦੇ ਹਨ ਤੇ ਹਾਦਸੇ ਵਾਪਰ ਰਹੇ ਹਨ | ਕਿਸਾਨ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਰਸਤੇ ਨੂੰ ੂ ਜਲਦ ਪੱਕਾ ਕੀਤਾ ਜਾਵੇ | ਇਸ ਮੌਕੇ ਭੀਮ ਸਿੰਘ, ਚਰਨਜੀਤ ਸਿੰਘ, ਲਵਲੀ ਸਿੰਘ, ਚਰਨਜੀਤ ਸਿੰਘ ਸਿੱਧੂ, ਹਰਚੇਤ ਸਿੰਘ, ਅਮਨਦੀਪ ਸਿੰਘ ਅਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਵਲੋਂ ਗੜੇਮਾਰੀ ਦੇ ਸ਼ਿਕਾਰ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਪੁਲਿਸ ਵਲੋਂ ਮਾਰਚ ਮਹੀਨੇ 'ਚ ਡੇਢ ਕਰੋੜ ਦੀ ਹੈਰੋਇਨ ਤੇ ਅਫੀਮ ਬਰਾਮਦ-62 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।