02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸੜਕ ਹਾਦਸੇ 'ਚ ਇਕ ਵਿਅਕਤੀ ਗੰਭੀਰ ਜ਼ਖ਼ਮੀ

ਅਜੀਤ ਡੈਸਕ 30-01-2026
ਗਿੱਦੜਬਾਹਾ, 29 ਜਨਵਰੀ (ਪਰਮਜੀਤ ਸਿੰਘ ਥੇੜੀ)-ਗਿੱਦੜਬਾਹਾ ਮਲੋਟ ਵਿਚਕਾਰ ਪੈਂਦੇ ਪਿੰਡ ਥੇੜੀ ਵਿਖੇ ਕਾਰ ਦੇ ਹੋਏ ਹਾਦਸੇ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਸ੍ਰੀ ਗੰਗਾਨਗਰ ਨੈਸ਼ਨਲ ਹਾਈਵੇ ਨੰਬਰ ਸੱਤ 'ਤੇ ਪੈਂਦੇ ਪਿੰਡ ਥੇੜੀ ਵਿਖੇ ਇਕ ਕਾਰ ਸਵਾਰ ਸਤਭਿੰਦਰ ਸਿੰਘ ਧਾਲੀਵਾਲ ਵਾਸੀ ਮਲੋਟ ਪਿੰਡ ਹਾਲ ਆਬਾਦ ਲੁਧਿਆਣਾ ਆਈ-10 ਕਾਰ ਨੰਬਰ ਪੀਬੀ 10 ਐਚਵੀ 0754 ਵਿਚ ਸਵਾਰ ਹੋ ਕੇ ਬਠਿੰਡਾ ਵੱਲ ਜਾ ਰਿਹਾ ਸੀ ਤੇ ਆਪ ਹੀ ਗੱਡੀ ਨੂੰ ਚਲਾ ਰਿਹਾ ਸੀ, ਪਿੰਡ ਥੇੜੀ ਕੋਲ ਸਥਿਤ ਬਾਦਸ਼ਾਹ ਢਾਬਾ ਦੇ ਨਜ਼ਦੀਕ ਆਪਣੇ ਤੋਂ ਅੱਗੇ ਜਾ ਰਹੇ ਟਰੱਕ ਦੇ ਨਾਲ ਪਿੱਛੋਂ ਟਕਰਾ ਗਿਆ, ਜਿਸ ਦੇ ਸਿੱਟੇ ਵਜੋਂ ਕਾਰ ਅੱਗੇ ਤੋਂ ਬੁਰੀ ਤਰਾਂ ਨੁਕਸਾਨੀ ਗਈ ਜਦੋਂ ਕਿ ਉਹ ਵਿਅਕਤੀ ਕਾਰ ਵਿਚ ਬੁਰੀ ਤਰਾਂ ਫ਼ਸ ਗਿਆ, ਜਿਸਨੂੰ ਭਾਰੀ ਮੁਸ਼ੱਕਤ ਮਗਰੋਂ ਢਾਬੇ ਵਾਲਿਆਂ ਤੇ ਪਿੰਡ ਵਾਸੀਆਂ ਨੇ ਬਾਹਰ ਕੱਢਿਆ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਟਰੱਕ ਪਿੱਛੇ ਟਕਰਾਈ ਪਰ ਕਾਰ ਦੇ ਏਅਰਬੈਗ ਖੁੱਲ੍ਹ ਜਾਣ ਕਰਕੇ ਹੀ ਉਸ ਵਿਅਕਤੀ ਦਾ ਕੁਝ ਬਚਾਅ ਹੋ ਗਿਆ | ਜ਼ਖ਼ਮੀ ਕਾਰ ਚਾਲਕ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਪਹੁੰਚਾਇਆ ਗਿਆ, ਜਦੋਂਕਿ ਕਾਰ ਨੂੰ ਪਿੰਡ ਵਾਸੀਆਂ ਨੇ ਸੜਕ ਤੋਂ ਪਾਸੇ ਕੀਤਾ, ਜਿਸ ਨਾਲ ਸੜਕ 'ਤੇ ਟਰੈਫਿਕ ਮੁੜ ਬਹਾਲ ਹੋਇਆ |
ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਜ਼ਿਲ੍ਹਾ ਜੇਲ੍ਹ ਵਿਖੇ ਤਲਾਸ਼ੀ ਅਭਿਆਨ ਚਲਾਇਆ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਨੇੜੇ ਰਜਬਾਹੇ 'ਚੋਂ ਮਿਲੇ ਤਿੰਨ ਭਰੂਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।