09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਰਾਮ ਲਾਲ ਅਤੇ ਖਰਗੋਸ਼

ਰਾਮ ਲਾਲ ਅਤੇ ਖਰਗੋਸ਼

ਅਜੀਤ ਡੈਸਕ 09-08-2026



ਨਾਮਵਰ ਅਦੀਬ ਜਨਾਬ ਰਾਮ ਲਾਲ ਜੀ ਬੰਬਈ ਵਿਖੇ ਆਪਣੇ ਮਿੱਤਰ ਕ੍ਰਿਸ਼ਨ ਚੰਦਰ ਜੀ ਨੂੰ ਮਿਲਣ ਲਈ ਗਏ ਤਾਂ ਉਨ੍ਹਾਂ ਨੇ ਕਿਹਾ, 'ਕੱਲ੍ਹ ਤੁਸੀਂ ਮੇਰੇ ਘਰ ਖਾਣੇ 'ਤੇ ਆਓਗੇ।' ਰਾਮ ਲਾਲ ਨੇ ਮੁਆਫ਼ੀ ਦੇ ਅੰਦਾਜ਼ ਵਿਚ ਨਾਂਹ ਕਰ ਦਿੱਤੀ ਅਤੇ ਕਿਹਾ, 'ਮੈਂ ਅੱਜ ਮੈਂ ਭੋਪਾਲ ਜਾ ਰਿਹਾ ਹਾਂ। ਇਹ ਮੇਰਾ ਸਹੁਰਾ ਸ਼ਹਿਰ ਹੈ। ਮੈਂ ਉਥੇ ਆਪਣਾ ਖਰਗੋਸ਼ ਛੱਡ ਆਇਆ ਹਾਂ, ਜਿਸ ਨੂੰ ਲੈ ਕੇ ਮੈਂ ਵਾਪਸ ਲਖਨਊ ਜਾਵਾਂਗਾ। ਉਹ ਮੇਰੇ ਬਗੈਰ ਉਦਾਸ ਹੋ ਜਾਏਗਾ।' ਇਹ ਸੁਣ ਕੇ ਕ੍ਰਿਸ਼ਨ ਚੰਦਰ ਜੀ ਬੜੇ ਨਾਰਾਜ਼ ਹੋਏ ਅਤੇ ਕਿਹਾ, 'ਤੁਸੀਂ ਇਕ ਮਾਮੂਲੀ ਖਰਗੋਸ਼ ਖਾਤਿਰ ਏਨੇ ਵੱਡੇ ਅਦੀਬ  ਦੀ ਦਾਅਵਤ ਠੁਕਰਾ ਰਹੇ ਹੋ। ਜੇ ਤੁਸੀਂ ਮੇਰੇ ਕੋਲ ਨਹੀਂ ਆਏ ਤਾਂ ਮੈਂ ਕੱਲ੍ਹ ਦੇ ਅਖ਼ਬਾਰ ਵਿਚ ਮਜ਼ਮੂਨ ਲਿਖ ਕੇ ਛਪਵਾ ਦਿਆਂਗਾ, ਜਿਸ ਦਾ ਸਿਰਲੇਖ ਹੋਵੇਗਾ 'ਰਾਮ ਲਾਲ ਅਤੇ ਖਰਗੋਸ਼।'

-ਜੇਠੀ ਨਗਰ, ਮਾਲੇਰਕੋਟਲਾ ਰੋਡ,
ਖੰਨਾ-141401 (ਪੰਜਾਬ)।

ਪਿਛਲੀ ਖ਼ਬਰ ਕਹਾਣੀ ਕੈਟੇਗਰੀ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।