ਲਿਟਲ ਬਲੌਸਮਜ਼ ਸਕੂਲ ਦਾ ਸਾਲਾਨਾ ਸਮਾਗਮ ਮਨਾਇਆ
ਜਲੰਧਰ, 28 ਨਵੰਬਰ ( ਡਾ ਜਤਿੰਦਰ ਸਾਬੀ) ਲਿਟਲ ਬਲੌਸਮਜ਼ ਸਕੂਲ ਵੱਲੋਂ ਸਾਲਾਨਾ ਸਮਾਗਮ ‘ਭਾਰਤ ਭ੍ਰਮਣ – ਭਾਰਤ ਦੀ ਰੋਮਾਂਚਕ ਯਾਤਰਾ’ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਚੇਅਰਪਰਸਨ ਸ੍ਰੀਮਤੀ ਵੰਦਨਾ ਮੜੀਆ, ਡਾਇਰੈਕਟਰ ਰੁਹਾਨੀ ਕੋਹਲੀ, ਵਾਈਸ ਚੇਅਰਮੈਨ ਅਨਿਰੁੱਧ ਮੜੀਆ, ਪ੍ਰਿੰਸੀਪਲ ਨਿਧੀ ਚੋਪੜਾ, ਆਤਮਿਕਾ ਕਪੂਰ ਅਤੇ ਸਕੂਲ ਸਪੋਰਟਸ ਐਡਵਾਈਜ਼ਰ ਨਿਖਿਲ ਹੰਸ ਵੱਲੋਂ ਜੋਤ ਜਗਾ ਕੇ ਕੀਤਾ ਗਿਆ।
ਜਲੰਧਰ, 28 ਨਵੰਬਰ ( ਡਾ ਜਤਿੰਦਰ ਸਾਬੀ) ਲਿਟਲ ਬਲੌਸਮਜ਼ ਸਕੂਲ ਵੱਲੋਂ ਸਾਲਾਨਾ ਸਮਾਗਮ ‘ਭਾਰਤ ਭ੍ਰਮਣ – ਭਾਰਤ ਦੀ ਰੋਮਾਂਚਕ ਯਾਤਰਾ’ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਚੇਅਰਪਰਸਨ ਸ੍ਰੀਮਤੀ ਵੰਦਨਾ ਮੜੀਆ, ਡਾਇਰੈਕਟਰ ਰੁਹਾਨੀ ਕੋਹਲੀ, ਵਾਈਸ ਚੇਅਰਮੈਨ ਅਨਿਰੁੱਧ ਮੜੀਆ, ਪ੍ਰਿੰਸੀਪਲ ਨਿਧੀ ਚੋਪੜਾ, ਆਤਮਿਕਾ ਕਪੂਰ ਅਤੇ ਸਕੂਲ ਸਪੋਰਟਸ ਐਡਵਾਈਜ਼ਰ ਨਿਖਿਲ ਹੰਸ ਵੱਲੋਂ ਜੋਤ ਜਗਾ ਕੇ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਜਲੰਧਰ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਡਾ. ਮਨਦੀਪ ਕੌਰ ਵੀ ਹਾਜ਼ਰ ਸਨ।ਸਮਾਗਮ ਦੌਰਾਨ ਢਾਈ ਤੋਂ ਪੰਜ ਸਾਲ ਦੀ ਉਮਰ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਵੱਖ - ਵੱਖ ਰਾਜਾਂ ਦੀਆਂ ਰਵਾਇਤੀ ਪਹਿਰਾਵਿਆਂ, ਲੋਕ ਨਾਚਾਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ‘ਕਲਰਜ਼ ਆਫ ਇੰਡੀਆ’ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਭਾਰਤ ਦੀ ਰੰਗ-ਬਿਰੰਗੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਇਆ ਗਿਆ। ਸੀਨੀਅਰ ਵਿਦਿਆਰਥੀਆਂ ਤਾਵਿਸ਼, ਆਰਨਾ ਅਤੇ ਰਾਘਵ ਨੇ ਮੰਚ ਸੰਚਾਲਨ ਕਰਦਿਆਂ ਸਮਾਗਮ ਨੂੰ ਰੌਚਕ ਬਣਾਇਆ।ਵਿਦਿਆਰਥੀਆਂ ਨੇ ਰਾਜਸਥਾਨ ਦੇ ਘੂਮਰ, ਗੋਆ ਦੇ ਲੋਕ ਨਾਚ, ਡਾਂਡੀਆ, ਗਰਬਾ, ਨਾਟੀ, ਕਸ਼ਮੀਰੀ ਨਾਚ, ਭੰਗੜਾ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨ੍ਹਿਆ। ਹਰਿਆਣਵੀ ਬੋਲੀ ਵਿੱਚ ਮੰਚ ਸੰਚਾਲਨ ਨੇ ਵੀ ਦਰਸ਼ਕਾਂ ਨੂੰ ਖੂਬ ਆਨੰਦਿਤ ਕੀਤਾ। ਡਾਇਰੈਕਟਰ ਰੁਹਾਨੀ ਕੋਹਲੀ ਨੇ ਆਪਣੇ ਪ੍ਰੇਰਨਾਦਾਇਕ ਸੰਬੋਧਨ ਵਿੱਚ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ।ਇਸ ਮੌਕੇ ਤੀਜੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਪਵਨ, ਆਨਿਆ, ਪਾਵਨੀ ਅਤੇ ਸਚਲੀਨ ਨੇ ਸਕੂਲ ਦੀ ਸਾਲਾਨਾ ਰਿਪੋਰਟ 2026-27 ਪੇਸ਼ ਕਰਦਿਆਂ ਵਿਦਿਅਕ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੇ ਅੰਤ ਵਿਚ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ। ਸਕੂਲ ਪ੍ਰਬੰਧਕ ਪ੍ਰਵੇਸ਼ ਸ਼ਰਮਾ ਨੇ ਦੱਸਿਆ ਕਿ ‘ਭਾਰਤ ਭ੍ਰਮਣ’ ਸਮਾਗਮ ਭਾਰਤ ਦੀ ਗੌਰਵਮਈ ਸੱਭਿਆਚਾਰਕ ਵਿਰਾਸਤ, ਲੋਕ ਪਰੰਪਰਾਵਾਂ ਅਤੇ ਰਾਸ਼ਟਰੀ ਏਕਤਾ ਦਾ ਯਾਦਗਾਰੀ ਉਤਸਵ ਸਾਬਤ ਹੋਇਆ।