10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਬਾਬਾ ਵਿਸ਼ਵਕਰਮਾ ਸੰਬੰਧੀ ਕਰਵਾਏ ਸਮਾਗਮਾਂ ਮੌਕੇ ਪੁੱਜੇ ਵਿਧਾਇਕ ਇੰਦਰਜੀਤ ਕੌਰ ਮਾਨ

ਜੰਡਿਆਲਾ ਮੰਜਕੀ, 9 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)- ਪਿੰਡ ਚਾਨੀਆਂ ’ਚ ਬਾਬਾ ਵਿਸ਼ਵਕਰਮਾ ਮੰਦਿਰ ਵਿਖੇ ਕਰਵਾਏ ਸਮਾਗਮ ਮੌਕੇ ਵਿਧਾਨ ਸਭਾ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਵਿਸ਼ੇਸ਼ ਤੌਰ ’ਤੇ ਪੁੱਜੇ ਤੇ ਉਨ੍ਹਾਂ ਬਾਬਾ ਵਿਸ਼ਵਕਰਮਾ ਦੇ ਆਗਮਨ ਪੁਰਬ ਦੀ ਸੰਗਤਾ ਨੂੰ ਵਧਾਈ ਦਿੱਤੀ। ਉਨ੍ਹਾਂ ਪਿੰਡ ਦੇ ਵੱਖ-ਵੱਖ ਵਿਕਾਸ ਕੰਮਾਂ ਵਾਸਤੇ ਗਰਾਂਟਾਂ ਵੀ ਦਿੱਤੀਆਂ ਤੇ ਪਿੰਡ ਚਾਨੀਆਂ ਤੋਂ ਚਿਰਾਗ ਸ਼ਾਹ ਤੱਕ ਸੜਕ ਬਣਾਉਣ ਦਾ ਵੀ ਭਰੋਸਾ ਦਿੱਤਾ।

ਅਜੀਤ ਡੈਸਕ 10-11-2026
ਜੰਡਿਆਲਾ ਮੰਜਕੀ, 9 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)- ਪਿੰਡ ਚਾਨੀਆਂ ’ਚ ਬਾਬਾ ਵਿਸ਼ਵਕਰਮਾ ਮੰਦਿਰ ਵਿਖੇ ਕਰਵਾਏ ਸਮਾਗਮ ਮੌਕੇ ਵਿਧਾਨ ਸਭਾ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਵਿਸ਼ੇਸ਼ ਤੌਰ ’ਤੇ ਪੁੱਜੇ ਤੇ ਉਨ੍ਹਾਂ ਬਾਬਾ ਵਿਸ਼ਵਕਰਮਾ ਦੇ ਆਗਮਨ ਪੁਰਬ ਦੀ ਸੰਗਤਾ ਨੂੰ ਵਧਾਈ ਦਿੱਤੀ। ਉਨ੍ਹਾਂ ਪਿੰਡ ਦੇ ਵੱਖ-ਵੱਖ ਵਿਕਾਸ ਕੰਮਾਂ ਵਾਸਤੇ ਗਰਾਂਟਾਂ ਵੀ ਦਿੱਤੀਆਂ ਤੇ ਪਿੰਡ ਚਾਨੀਆਂ ਤੋਂ ਚਿਰਾਗ ਸ਼ਾਹ ਤੱਕ ਸੜਕ ਬਣਾਉਣ ਦਾ ਵੀ ਭਰੋਸਾ ਦਿੱਤਾ। ਢਾਡੀ ਅਵਤਾਰ ਸਿੰਘ ਬਾਸੀ (ਬੀੜ ਬੰਸੀਆਂ) ਦੇ ਜਥੇ ਨੇ ਬਾਬਾ ਵਿਸ਼ਵਕਰਮਾ ਜੀ ਦੀ ਜੀਵਨੀ ਸਬੰਧੀ ਚਾਨਣਾ ਪਾਇਆ। ਇਸ ਤੋਂ ਇਲਾਵਾ ਕਈ ਕਵੀਸ਼ਰੀ ਤੇ ਰਾਗੀ ਜਥਿਆਂ ਨੇ ਵੀ ਭਗਵਾਨ ਵਿਸ਼ਵਕਰਮਾ ਦੀ ਜੀਵਨੀ ਸਬੰਧੀ ਕਵਿਤਾਵਾਂ ਤੇ ਆਪਣੇ ਬੰਧ ਪੇਸ਼ ਕੀਤੇ। ਪ੍ਰਬੰਧਕ ਕਮੇਟੀ ਵਲੋਂ ਜਿੱਥੇ ਪਤਵੰਤਿਆਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ ਉਥੇ ਸੰਗਤਾਂ ਵਾਸਤੇ ਚਾਹ ਪਕੌੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸਮੁੱਚੇ ਪ੍ਰਬੰਧਕ ਕਮੇਟੀ ਮੈਂਬਰ ਤੇ ਇਲਾਕੇ ਭਰ ਦੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਦੀਵਾਲੀ ਵਾਲੀ ਸਵੇਰ ਪ੍ਰਤਾਬਪੁਰਾ ਅੱਡੇ ’ਤੇ ਲੱਖਾਂ ਦੀ ਸ਼ਰਾਬ ਚੋਰੀ ਬਿਨਾਂ ਨੰਬਰ ਪਲੇਟਾਂ ਵਾਲੀ ਸਵਿਫਟ ਗੱਡੀ ’ਚ ਆਏ ਚੋਰ... ਅਗਲੀ ਖ਼ਬਰ ਦੀਵਾਲੀ ਦੀ ਰਾਤ ਫਿਲੌਰ ਦੀ ਮਸ਼ਹੂਰ ਰਾਜਾ ਸ਼ੂਜ਼ ਦੀ ਦੁਕਾਨ ’ਚ ਲੱਗੀ ਭਿਆਨਕ ਅੱਗ, ਕਰੀਬ 30 ਤੋਂ 35 ਲੱਖ ਰੁਪਏ ਦਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।