06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਵਿਕਾਸ ਦੇ ਕੰਮ ਕਰਵਾਉਣ ਲਈ ਨਿਗਮ ਪ੍ਰਸ਼ਾਸਨ ਦਾ ਕੀਤਾ ਧੰਨਵਾਦ

ਜਲੰਧਰ, 5 ਨਵੰਬਰ (ਸ਼ਿਵ)- ਜਮੇਸ਼ਰ ਡੇਅਰੀ ਕੰਪਲੈਕਸ ਯੂਨੀਅਨ ਨੇ ਨਗਰ ਨਿਗਮ ਵਲੋਂ ਕੰਪਲੈਕਸ ਦੇ ਵਿਕਾਸ ਲਈ ਕਰਵਾਏ ਜਾ ਰਹੇ ਕੰਮਾਂ ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਹੈ। ਡੇਅਰੀ ਕੰਪਲੈਕਸ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਤੇ ਹੋਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਿਆਸੀ ਆਗੂਆਂ ਸਮੇਂ-ਸਮੇਂ ਸਿਰ ਡੇਅਰੀ ਕੰਪਲੈਕਸ ਦੇ ਵਿਕਾਸ ਲਈ ਕੰਮ ਕਰਵਾਏ ਜਾਂਦੇ ਰਹੇ ਹਨ।

ਅਜੀਤ ਡੈਸਕ 06-11-2026
ਜਲੰਧਰ, 5 ਨਵੰਬਰ (ਸ਼ਿਵ)- ਜਮੇਸ਼ਰ ਡੇਅਰੀ ਕੰਪਲੈਕਸ ਯੂਨੀਅਨ ਨੇ ਨਗਰ ਨਿਗਮ ਵਲੋਂ ਕੰਪਲੈਕਸ ਦੇ ਵਿਕਾਸ ਲਈ ਕਰਵਾਏ ਜਾ ਰਹੇ ਕੰਮਾਂ ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਹੈ। ਡੇਅਰੀ ਕੰਪਲੈਕਸ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਤੇ ਹੋਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਿਆਸੀ ਆਗੂਆਂ ਸਮੇਂ-ਸਮੇਂ ਸਿਰ ਡੇਅਰੀ ਕੰਪਲੈਕਸ ਦੇ ਵਿਕਾਸ ਲਈ ਕੰਮ ਕਰਵਾਏ ਜਾਂਦੇ ਰਹੇ ਹਨ। ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਕਿ ਉਨ੍ਹਾ ਵਲੋਂ ਪਹਿਲ ਦੇ ਤੌਰ ’ਤੇ ਕੰਮ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਹਮੇਸ਼ਾ ਹੀ ਵਿਕਾਸ ਕੰਮਾਂ ਦੇ ਮਾਮਲੇ ਵਿਚ ਸਹਿਯੋਗ ਕਰਦੀ ਰਹੀ ਹੈ। ਇਸ ਮੌਕੇ ਉਨ੍ਹਾਂ ਵਲੋਂ ਜਾਣਕਾਰੀ ਦਿੱਤੀ ਗਈ ਕਿ ਸਮੇਂ-ਸਮੇਂ ਸਿਰ ਜਮਸ਼ੇਰ ਕੰਪਲੈਕਸ ਵਿਚ ਵਿਕਾਸ ਦੇ ਕੰਮ ਕਰਵਾਏ ਜਾਂਦੇ ਰਹੇ ਹਨ ਤੇ ਵਿਕਾਸ ਕੰਮਾਂ ਨਾਲ ਇਲਾਕੇ ਦੀਆਂ ਸੜਕਾਂ, ਸਫ਼ਾਈ, ਆਵਾਜਾਈ ਅਤੇ ਡੇਅਰੀ ਕਾਰੋਬਾਰ ਦੇ ਮਾਹੌਲ ਵਿਚ ਸੁਧਾਰ ਆਵੇਗਾ। ਇਸ ਮੌਕੇ ਜਰਨੈਲ ਸਿਘ, ਬਲਵੰਤ ਸਿੰਘ, ਵਿੱਕੀ ਤੇ ਹੋਰ ਵੀ ਯੂਨੀਅਨ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਬਿਜਲੀ ਦੀਆਂ ਨੀਵੀਆਂ ਤਾਰਾਂ ਕਾਰਨ ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ ਅਗਲੀ ਖ਼ਬਰ ਅਮਿਤ ਸ਼ਾਹ ਵਲੋਂ 1857 ਦੇ ਨਾਇਕਾਂ ਦੀ ਯਾਦ ਵਿਚ ਅੰਬਾਲਾ ’ਚ ਬਣਾਇਆ ‘ਸ਼ਹੀਦ ਸਮਾਰਕ’ ਰਾਸ਼ਟਰ ਨੂੰ ਸਮਰਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।