06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਫਿਲੌਰ ਵਿਖੇ ਵੇਰਕਾ ਦਾ ਸਾਮਾਨ ਲਿਜਾ ਰਿਹਾ ਕੈਂਟਰ ਡਿਵਾਈਡਰ ਨਾਲ ਟਕਰਾ ਕੇ ਪਲਟਿਆ, ਡਰਾਈਵਰ ਵਾਲ-ਵਾਲ ਬਚਿਆ

ਫਿਲੌਰ,5 ਨਵੰਬਰ (ਰਾਜ ਕੁਮਾਰ ਨੰਗਲ) -ਸੜਕ ਸੁਰੱਖਿਆ ਫੋਰਸ (ਐਸ. ਐਸ.

ਸੜਕ ਹਾਦਸੇ ਦੌਰਾਨ ਪਲਟਿਆ ਟਰਾਲਾ। 06-11-2026
ਫਿਲੌਰ,5 ਨਵੰਬਰ (ਰਾਜ ਕੁਮਾਰ ਨੰਗਲ) -ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਦੇ ਇੰਚਾਰਜ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਰਾਹਗੀਰ ਵਲੋਂ ਸੂਚਨਾ ਮਿਲੀ ਸੀ ਕਿ ਜੀ.ਟੀ. ਰੋਡ ਤੋਂ ਫਿਲੌਰ ਵੱਲ ਜਾਣ ਵਾਲੇ ਕੱਟ ਨੇੜੇ ਇੱਕ ਕੈਂਟਰ ਪਲਟ ਗਿਆ ਹੈ। ਸੂਚਨਾ ਮਿਲਣ ‘ਤੇ ਪੁਲਿਸ ਸਟੇਸ਼ਨ ਫਿਲੌਰ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਐਸ.ਐਸ.ਐਫ. ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਮੌਕੇ ‘ਤੇ ਪਹੁੰਚ ਕੇ ਦੇਖਿਆ ਗਿਆ ਕਿ ਵੇਰਕਾ ਦਾ ਸਮਾਨ ਲਿਜਾ ਰਿਹਾ ਇੱਕ ਕੈਂਟਰ ਸੜਕ ‘ਤੇ ਪਲਟਿਆ ਹੋਇਆ ਸੀ। ਉੱਥੇ ਮੌਜੂਦ ਵੇਰਕਾ ਦੇ ਡਿਸਟ੍ਰੀਬਿਊਟਰ ਨਾਲ ਗੱਲਬਾਤ ਕਰਨ ‘ਤੇ ਪਤਾ ਲੱਗਿਆ ਕਿ ਕੈਂਟਰ ਦਾ ਡਰਾਈਵਰ ਬਿਲਕੁਲ ਸੁਰੱਖਿਅਤ ਹੈ। ਇਸ ਤੋਂ ਬਾਅਦ ਡਰਾਈਵਰ ਨੂੰ ਮੌਕੇ ‘ਤੇ ਬੁਲਾ ਕੇ ਪੁੱਛਗਿੱਛ ਕੀਤੀ ਗਈ। ਡਰਾਈਵਰ ਨੇ ਦੱਸਿਆ ਕਿ ਜਦੋਂ ਉਹ ਕੱਟ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਸਾਹਮਣਿਓਂ ਇੱਕ ਮੋਟਰਸਾਈਕਲ ਆ ਰਿਹਾ ਸੀ। ਮੋਟਰਸਾਈਕਲ ਸਵਾਰ ਨੂੰ ਬਚਾਉਣ ਲਈ ਉਸ ਨੂੰ ਅਚਾਨਕ ਕੈਂਟਰ ਮੋੜਨਾ ਪਿਆ। ਇਸ ਦੌਰਾਨ ਹਨੇਰਾ ਅਤੇ ਧੁੰਦ ਹੋਣ ਕਾਰਨ ਉਸ ਨੂੰ ਡਿਵਾਈਡਰ ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਕੈਂਟਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ।
ਪਿਛਲੀ ਖ਼ਬਰ ਰੈੱਡ ਰਿਬਨ ਕਲੱਬ ਸ਼ਾਹਕੋਟ ਵਲੋਂ ਲੋਕਾਂ ਨੂੰ ਹਰੀ ਦਿਵਾਲੀ ਮਨਾਉਣ ਦੀ ਅਪੀਲ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ’ਚ ਡਾਇਰੈਕਟਰ ਧਨਪ੍ਰੀਤ ਕੌਰ ਨੇ ਚੌਥਾ ਦਰਜਾ ਕਰਮਚਾਰੀਆਂ ਨਾਲ ਮਨਾਈ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।