ਤਿੰਨ ਵਿਧਾਨ ਸਭਾ ਹਲਕਿਆਂ, 17 ਮੰਡਲਾਂ ਤੇ ਪੰਜ ਮੋਰਚਿਆਂ ਲਈ ਇੰਚਾਰਜ ਨਿਯੁਕਤ
ਜਲੰਧਰ, 5 ਨਵੰਬਰ (ਸ਼ਿਵ)- ਭਾਰਤੀ ਜਨਤਾ ਪਾਰਟੀ ਵਲੋਂ ਜਲੰਧਰ ’ਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵੱਡੇ ਪੱਧਰ ‘ਤੇ ਸੰਗਠਨਾਤਮਕ ਨਿਯੁਕਤੀਆਂ ਕੀਤੀਆਂ ਗਈਆਂ ਹਨ। ਭਾਜਪਾ ਦੇ ਜਲੰਧਰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਜ਼ਿਲ੍ਹਾ ਜਨਰਲ ਸਕੱਤਰਾਂ ਦਵਿੰਦਰ ਭਾਰਦਵਾਜ, ਦੀਪਕ ਤੇਲੂ ਤੇ ਯੋਗੇਸ਼ ਧੀਰ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ 3 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਤੇ ਸਹਿ-ਇੰਚਾਰਜਾਂ, 17 ਮੰਡਲਾਂ ਦੇ ਇੰਚਾਰਜਾਂ ਤੇ ਵੱਖ-ਵੱਖ ਮੋਰਚਿਆਂ ਦੇ ਇੰਚਾਰਜਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ।
ਜਲੰਧਰ, 5 ਨਵੰਬਰ (ਸ਼ਿਵ)- ਭਾਰਤੀ ਜਨਤਾ ਪਾਰਟੀ ਵਲੋਂ ਜਲੰਧਰ ’ਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵੱਡੇ ਪੱਧਰ ‘ਤੇ ਸੰਗਠਨਾਤਮਕ ਨਿਯੁਕਤੀਆਂ ਕੀਤੀਆਂ ਗਈਆਂ ਹਨ। ਭਾਜਪਾ ਦੇ ਜਲੰਧਰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਜ਼ਿਲ੍ਹਾ ਜਨਰਲ ਸਕੱਤਰਾਂ ਦਵਿੰਦਰ ਭਾਰਦਵਾਜ, ਦੀਪਕ ਤੇਲੂ ਤੇ ਯੋਗੇਸ਼ ਧੀਰ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ 3 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਤੇ ਸਹਿ-ਇੰਚਾਰਜਾਂ, 17 ਮੰਡਲਾਂ ਦੇ ਇੰਚਾਰਜਾਂ ਤੇ ਵੱਖ-ਵੱਖ ਮੋਰਚਿਆਂ ਦੇ ਇੰਚਾਰਜਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ। ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਦਵਿੰਦਰ ਭਾਰਦਵਾਜ ਨੂੰ ਬਣਾਇਆ ਗਿਆ ਹੈ, ਜਦਕਿ ਰਾਜੇਸ਼ ਮਲਹੋਤਰਾ, ਗੁਰਪ੍ਰੀਤ ਵਿੱਕੀ ਤੇ ਕਿਰਨ ਭਗਤ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਲੰਧਰ ਕੇਂਦਰੀ ਹਲਕੇ ਦਾ ਇੰਚਾਰਜ ਦੀਪਕ ਤੇਲੂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਹਲਕੇ ’ਚ ਰਾਜੇਸ਼ ਕਪੂਰ, ਅਸ਼ਵਨੀ ਭੰਡਾਰੀ ਤੇ ਸ਼੍ਰੀਮਤੀ ਸ਼ਾਲੂ ਸਹਿ-ਇੰਚਾਰਜ ਵਜੋਂ ਕੰਮ ਕਰਨਗੇ। ਜਲੰਧਰ ਪੱਛਮੀ ਹਲਕੇ ਦੀ ਜ਼ਿੰਮੇਵਾਰੀ ਯੋਗੇਸ਼ ਧੀਰ ਨੂੰ ਇੰਚਾਰਜ ਵਜੋਂ ਸੌਂਪੀ ਗਈ ਹੈ, ਜਦਕਿ ਦਰਸ਼ਨ ਭਗਤ, ਸੁਨੀਲ ਮੋਂਟੂ ਤੇ ਮੀਨੂੰ ਸ਼ਰਮਾ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਦਕੋਹਾ-ਪਰਾਗਪੁਰ ਮੰਡਲ ਤੋਂ ਗੋਲਡੀ ਭਾਟੀਆ, ਰਾਮਾ ਮੰਡੀ ਮੰਡਲ ਤੋਂ ਸੰਦੀਪ ਕੁਮਾਰ, ਡਿਵੀਜ਼ਨ ਨੰਬਰ 6 ਤੋਂ ਬਲਜੀਤ ਪ੍ਰਿੰਸ, ਡਿਵੀਜ਼ਨ ਨੰਬਰ 7 ਤੋਂ ਲਲਿਤ ਬਾਬੂ ਅਤੇ ਡਿਵੀਜ਼ਨ ਨੰਬਰ 8 ਤੋਂ ਸੰਨੀ ਸ਼ਰਮਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉੱਤਰੀ ਵਿਧਾਨ ਸਭਾ ਹਲਕੇ ਅਧੀਨ ਰੋਜ਼ ਪਾਰਕ ਡਿਵੀਜ਼ਨ ਤੋਂ ਬ੍ਰਿਜੇਸ਼ ਸ਼ਰਮਾ, ਮਕਸੂਦਨ ਡਿਵੀਜ਼ਨ ਤੋਂ ਮਨੀਸ਼ ਵਿਜ, ਸੋਡਲ ਡਿਵੀਜ਼ਨ ਤੋਂ ਵਿਸ਼ਨੂੰ ਜੋਸ਼ੀ, ਕਿਸ਼ਨਪੁਰਾ ਡਿਵੀਜ਼ਨ ਤੋਂ ਜੀ.ਕੇ. ਸੋਨੀ, ਸੰਤੋਖਪੁਰਾ ਡਿਵੀਜ਼ਨ ਤੋਂ ਜੌਲੀ ਬੇਦੀ ਅਤੇ ਭਗਤ ਸਿੰਘ ਕਿਲ੍ਹਾ ਮੁਹੱਲਾ ਡਿਵੀਜ਼ਨ ਤੋਂ ਹਿਮਾਂਸ਼ੂ ਸ਼ਰਮਾ ਨੂੰ ਇੰਚਾਰਜ ਬਣਾਇਆ ਗਿਆ ਹੈ। ਇਸੇ ਤਰ੍ਹਾਂ ਪੱਛਮੀ ਵਿਧਾਨ ਸਭਾ ਹਲਕੇ ਅਧੀਨ ਬਸਤੀ ਬਾਵਾ ਖੇਲ ਡਿਵੀਜ਼ਨ ਤੋਂ ਅਸ਼ਵਨੀ ਅਟਵਾਲ, ਬਸਤੀ ਦਾਨਿਸ਼ਮੰਦਾ ਡਿਵੀਜ਼ਨ ਤੋਂ ਅਨੂ ਵਰਮਾ, ਬਸਤੀ ਗੁਜਾਂ ਡਿਵੀਜ਼ਨ ਤੋਂ ਤਰਸੇਮ ਥਾਪਾ, ਘਾਹ ਮੰਡੀ ਡਿਵੀਜ਼ਨ ਤੋਂ ਕੁਨਾਲ ਸ਼ਰਮਾ, ਮਾਡਲ ਹਾਊਸ ਡਿਵੀਜ਼ਨ ਤੋਂ ਪ੍ਰਮੋਦ ਕਸ਼ਯਪ ਤੇ ਭਾਰਗਵ ਨਗਰ ਡਿਵੀਜ਼ਨ ਤੋਂ ਐਮ . ਸੀ. ਅਜੇ ਭਗਤ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਮਹਿਲਾ ਮੋਰਚੇ ਦਾ ਇੰਚਾਰਜ ਰਾਜੇਸ਼ ਕਪੂਰ, ਯੁਵਾ ਮੋਰਚੇ ਦਾ ਸੰਜੀਵ ਮਨੀ, ਘੱਟ ਗਿਣਤੀ ਮੋਰਚੇ ਦਾ ਗੌਤਮ ਕੁਕਰੇਜਾ, ਓਬੀਸੀ ਮੋਰਚੇ ਦਾ ਐਡਵੋਕੇਟ ਡਿੰਪੀ ਲੁਬਾਣਾ ਅਤੇ ਕਿਸਾਨ ਮੋਰਚੇ ਦਾ ਇੰਚਾਰਜ ਮੋਨੂੰ ਪੁਰੀ ਨੂੰ ਬਣਾਇਆ ਗਿਆ ਹੈ।