ਸ੍ਰੀ ਚੈਤਨਯ ਮਹਾਂਪ੍ਰਭੂ ਰਾਧਾ ਮਾਧਵ ਮੰਦਰ ਵਲੋਂ 12ਵੀਂ ਪ੍ਰਭਾਤ ਫੇਰੀ ਦਾ ਆਯੋਜਨ
ਜਲੰਧਰ, 2 ਨਵੰਬਰ (ਸ਼ਿਵ)- ਜਲੰਧਰ ਦੇ ਪ੍ਰਤਾਪ ਬਾਗ ਸਥਿਤ ਸ਼੍ਰੀ ਚੈਤਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ ਵਲੋਂ ਕਾਰਤਿਕ (ਦਾਮੋਦਰ) ਮਹੀਨੇ ਦੇ ਮੌਕੇ ਰੋਜ਼ਾਨਾ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੀ ਲੜੀ ਤਹਿਤ 12ਵੀਂ ਪ੍ਰਭਾਤ ਫੇਰੀ ਸ਼੍ਰੀ ਵਿਜੇ ਕੁਮਾਰ ਗੁਪਤਾ ਤੇ ਮਾਨਵ ਗੁਪਤਾ ਦੇ ਨਿਵਾਸ ਸਥਾਨ 14 ਪੀ ਐਂਡ ਟੀ ਕਾਲੋਨੀ ਤੋਂ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ। ਸੰਕੀਰਤਨ ਦੀ ਸ਼ੁਰੂਆਤ ਗੁਰੂ ਵੰਦਨਾ, ਵੈਸ਼ਨਵ ਵੰਦਨਾ ਤੇ ਪੰਚਤੱਤਵ ਦੀ ਅਰਾਧਨਾ ਨਾਲ ਕੀਤੀ ਗਈ।
ਅਜੀਤ ਡੈਸਕ
03-11-2026