ਮੀਏਂਵਾਲ ਅਰਾਈਆਂ ਤੋਂ ਸੀਨੀਅਰ ਕਾਂਗਰਸੀ ਆਗੂ ਬੇਅੰਤ ਸਿੰਘ ਧੰਜੂ ਨਹੀਂ ਰਹੇ ਵਿਧਾਇਕ ਲਾਡੀ ਸ਼ੇਰੋਵਾਲੀਆ ਸਮੇਤ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
ਸ਼ਾਹਕੋਟ, 2 ਨਵੰਬਰ (ਦਲਜੀਤ ਸਿੰਘ ਸਚਦੇਵਾ)- ਪਿੰਡ ਮੀਏਂਵਾਲ ਅਰਾਈਆਂ (ਸ਼ਾਹਕੋਟ) ਤੋਂ ਬਲਰਾਜ ਸਿੰਘ ਧੰਜੂ ਕੈਨੇਡਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਤੇ ਗੁਰਸ਼ਾਨ ਸਿੰਘ ਧੰਜੂ ਤੇ ਨਵਲੀਨ ਕੌਰ ਧੰਜੂ ਦੇ ਦਾਦਾ ਬੇਅੰਤ ਸਿੰਘ ਧੰਜੂ ਸੀਨੀਅਰ ਕਾਂਗਰਸੀ ਆਗੂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ। ਇਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ।
ਸਵ. ਬੇਅੰਤ ਸਿੰਘ ਧੰਜੂ
03-11-2026