30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੁਹਾਗਣਾਂ ਨੇ ਉਤਸ਼ਾਹ ਨਾਲ ਮਨਾਇਆ ਕਰਵਾ ਚੌਥ

ਜਲੰਧਰ, 29 ਅਕਤੂਬਰ (ਸ਼ਿਵ)-ਜਲੰਧਰ ’ਚ ਕਰਵਾ ਚੌਥ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸੁਹਾਗਣਾਂ ਨੇ ਦਿਨ ਭਰ ਨਿਰਜਲ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ।

ਅਜੀਤ ਡੈਸਕ 30-10-2026
ਜਲੰਧਰ, 29 ਅਕਤੂਬਰ (ਸ਼ਿਵ)-ਜਲੰਧਰ ’ਚ ਕਰਵਾ ਚੌਥ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸੁਹਾਗਣਾਂ ਨੇ ਦਿਨ ਭਰ ਨਿਰਜਲ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਜਿੱਥੇ ਸਵੇਰੇ ਕਈ ਮੰਦਰਾਂ ’ਚ ਤੇ ਸ਼ਾਮ ਨੂੰ ਚਾਨਣੀ ਰਾਤ ਵਿਚ ਚੰਨ ਦੇ ਦੀਦਾਰ ਹੋਣ ਦੀ ਉਡੀਕ ਕਰਦੀਆਂ ਔਰਤਾਂ ਨੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕੀਤੀ। ਅੱਜ ਸ਼ਹਿਰ ਵਿਚ ਕਈ ਹੋਟਲਾਂ ਵਿਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ। ਬੀਤੇ 2 ਦਿਨਾਂ ਤੋਂ ਜਿੱਥੇ ਬਾਜ਼ਾਰਾਂ ਵਿਚ ਮਹਿੰਦੀ ਲਗਵਾਉਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਸੀ ਤਾਂ ਅੱਜ ਵੀ ਮਹਿੰਗੀ ਲਗਵਾਉਣ ਵਾਲਿਆਂ ਦੇ ਕੋਲ ਮਹਿੰਦੀ ਲਗਵਾਉਣ ਵਾਲੀਆਂ ਔਰਤਾਂ ਦੀ ਕਾਫੀ ਭੀੜ ਸੀ। ਔਰਤਾਂ ਨੇ ਰਵਾਇਤੀ ਪਹਿਰਾਵੇ ਅਤੇ ਗਹਿਣਿਆਂ ਨਾਲ ਸਜ-ਧਜ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਤੇ ਘਰਾਂ ’ਚ ਖਾਸ ਰੌਣਕਾਂ ਦੇਖਣ ਨੂੰ ਮਿਲੀਆਂ। (ਸੰਬੰਧਿਤ ਤਸਵੀਰਾਂ 8 ਸਫਾ ’ਤੇ)
ਪਿਛਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਨੇ ਪਾਣੀ ਦੀ ਤੋੜੀ ਪਾਈਪ ਨੂੰ ਕਰਵਾਇਆ ਠੀਕ, ਕਈ ਇਲਾਕਿਆਂ ’ਚ ਪਾਣੀ ਸਪਲਾਈ ਰਹੀ ਬੰਦ ਅਗਲੀ ਖ਼ਬਰ ਪਿਮਸ ਜਲੰਧਰ ਵਿਖੇ ਕਾਰਡੀਅਕ ਕੈਥ ਲੈਬ ਅਤੇ ਐੱਮ.ਆਰ.ਆਈ. ਸੇਵਾਵਾਂ ਜਲਦ ਹੋਣਗੀਆਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।