ਲੜੋਆ ’ਚ ਮਨਾਇਆ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
ਭੋਗਪੁਰ, 27 ਅਕਤੂਬਰ (ਡੱਲੀ)-ਨਜ਼ਦੀਕੀ ਪਿੰਡ ਲੜੋਆ ਦੇ ਗੁਰਦੁਆਰਾ ਲਹਿੰਦੀ ਪੱਤੀ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਰਮਨਦੀਪ ਸਿੰਘ ਭੋਗਪੁਰ ਵਾਲਿਆਂ ਦੇ ਜਥੇ ਨੇ ਰਸਭਿੰਨਾ ਕੀਰਤਨ ਕਰਦਿਆਂ ਗੁਰੂ ਸਾਹਿਬ ਦੇ ਜੀਵਨ ’ਤੇ ਸੰਖੇਪ ਚਾਨਣਾ ਪਾਇਆ। ਅਰਦਾਸ ਉਪਰੰਤ ਗੁਰੂ ਦਾ ਲੰਗਰ ਵਰਤਾਇਆ ਗਿਆ।
ਅਜੀਤ ਡੈਸਕ
28-10-2026