ਗੁਰਦੁਆਰਾ ਸਿੰਘ ਸਭਾ ਲੋਹੀਆਂ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਲੋਹੀਆਂ ਖਾਸ , 27 ਅਕਤੂਬਰ ( ਗੁਰਪਾਲ ਸਿੰਘ ਸ਼ਤਾਬਗੜ੍ਹ , ਕੁਲਦੀਪ ਸਿੰਘ ਖਾਲਸਾ )- ਲੋਹੀਆਂ ਦੇ ਕੇਂਦਰੀ ਗੁਰੂਘਰ ਗੁਰਦੁਆਰਾ ਸਿੰਘ ਸਭਾ ਲੋਹੀਆਂ ਖਾਸ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਤਿੰਨ ਦਿਨ ਚੱਲੇ ਇਸ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ , ਉਪਰੰਤ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਜਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ ’ ਤੇ ਪੁੱਜੇ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਮਹੰਤ ਜੈ ਰਾਮ ਗਿਰੀ ਜੀ ਮਹਾਰਾਜ , ਪੰਚਾਇਤ ਅਫ਼ਸਰ ਰੁਪੇਸ਼ ਕੁਮਾਰ ਸੱਦੀ , ਸੰਜੀਵ ਕੰਡਾ , ਗੁ : ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਨਾਮ ਸਿੰਘ ਜੀ ਖਾਲਸਾ , ਦਵਿੰਦਰ ਸਿੰਘ ਬਿੱਲਾ , ਅਮਰਜੀਤ ਸਿੰਘ ਅਹੂਜਾ , ਡਾ . ਸਤਨਾਮ ਸਿੰਘ , ਵਪਾਰ ਮੰਡਲ ਦੇ ਪ੍ਰਧਾਨ ਅਵਤਾਰ ਸਿੰਘ ਚੰਦੀ , ਚਰਨ ਸਿੰਘ ਚੰਦੀ , ਸੋਹਣ ਸਿੰਘ ਚੰਦੀ , ਨਗਰ ਪੰਚਾਇਤ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ , ਸਾ .
ਲੋਹੀਆਂ ਖਾਸ , 27 ਅਕਤੂਬਰ ( ਗੁਰਪਾਲ ਸਿੰਘ ਸ਼ਤਾਬਗੜ੍ਹ , ਕੁਲਦੀਪ ਸਿੰਘ ਖਾਲਸਾ )- ਲੋਹੀਆਂ ਦੇ ਕੇਂਦਰੀ ਗੁਰੂਘਰ ਗੁਰਦੁਆਰਾ ਸਿੰਘ ਸਭਾ ਲੋਹੀਆਂ ਖਾਸ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਤਿੰਨ ਦਿਨ ਚੱਲੇ ਇਸ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ , ਉਪਰੰਤ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਜਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ ’ ਤੇ ਪੁੱਜੇ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਮਹੰਤ ਜੈ ਰਾਮ ਗਿਰੀ ਜੀ ਮਹਾਰਾਜ , ਪੰਚਾਇਤ ਅਫ਼ਸਰ ਰੁਪੇਸ਼ ਕੁਮਾਰ ਸੱਦੀ , ਸੰਜੀਵ ਕੰਡਾ , ਗੁ : ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਨਾਮ ਸਿੰਘ ਜੀ ਖਾਲਸਾ , ਦਵਿੰਦਰ ਸਿੰਘ ਬਿੱਲਾ , ਅਮਰਜੀਤ ਸਿੰਘ ਅਹੂਜਾ , ਡਾ . ਸਤਨਾਮ ਸਿੰਘ , ਵਪਾਰ ਮੰਡਲ ਦੇ ਪ੍ਰਧਾਨ ਅਵਤਾਰ ਸਿੰਘ ਚੰਦੀ , ਚਰਨ ਸਿੰਘ ਚੰਦੀ , ਸੋਹਣ ਸਿੰਘ ਚੰਦੀ , ਨਗਰ ਪੰਚਾਇਤ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ , ਸਾ . ਪ੍ਰਧਾਨ ਸ਼ਾਬਾਜ ਸਿੰਘ ਥਿੰਦ , ਨੰਬਰਦਾਰ ਅਵਤਾਰ ਸਿੰਘ ਥਿੰਦ , ਸੰਤੋਖ ਸਿੰਘ ਤਲਵਾੜ , ਜਸਵੀਰ ਸਿੰਘ , ਕੁਲਵਿੰਦਰ ਸਿੰਘ ਮਿੱਠਾ , ਪ੍ਰਧਾਨ ਬੀਬੀ ਇੰਦਰਜੀਤ ਕੌਰ , ਅਮਰਜੀਤ ਕੌਰ , ਨਰਿੰਦਰ ਕੌਰ , ਮਨਿੰਦਰ ਕੌਰ , ਸੁਖਜੀਤ ਕੌਰ , ਪ੍ਰਵੀਨ ਕੌਰ ਸਮੇਤ ਹੋਰ ਸੰਗਤਾਂ ਵੀ ਹਾਜਰ ਸਨ |