ਰੇਨੂੰ ਸੇਠ ਨੇ ਕਰਤਾਰਪੁਰ ’ਚ ਕੀਤੀਆਂ ਨਿਯੁਕਤੀਆਂ
ਕਰਤਾਰਪੁਰ, 27 ਅਕਤੂਬਰ (ਜਨਕ ਰਾਜ ਗਿੱਲ)-ਸੂਬਾ ਪ੍ਰਧਾਨ ਮਹਿਲਾ ਕਾਂਗਰਸ ਬੀਬੀ ਬਲਜੀਤ ਕੌਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਦਿਹਾਤੀ ਜਲੰਧਰ ਰੇਨੂੰ ਸੇਠ ਵਲੋਂ ਕਾਂਗਰਸ ਪਾਰਟੀ ਦੀ ਲਹਿਰ ਨੂੰ ਮਜਬੂਤੀ ਪ੍ਰਦਾਨ ਕਰਦੇ ਹੋਏ ਕਰਤਾਰਪੁਰ ਸ਼ਹਿਰ ਤੋਂ ਮਹਿਲਾ ਕਾਂਗਰਸੀ ਅੰਜੂ ਰਾਣੀ ਨੂੰ ਸ਼ਹਿਰੀ ਪ੍ਰਧਾਨ ਅਤੇ ਜਸਵਿੰਦਰ ਕੌਰ ਨੂੰ ਸ਼ਹਿਰੀ ਉਪ ਪ੍ਰਧਾਨ ਮਹਿਲਾ ਕਾਂਗਰਸ ਕਰਤਾਰਪੁਰ ਨੂੰ ਥਾਪਿਆ । ਇਸ ਮੌਕੇ ਰੇਨੂੰ ਸੇਠ ਤੇ ਔਰਤਾਂ ਵਲੋਂ ਆਗਾਮੀ ਚੋਣਾਂ ’ਚ ਕਾਂਗਰਸ ਪਾਰਟੀ ਲਈ ਆਪੋ ਆਪਣੀ ਅਹਿਮ ਭੂਮਿਕਾ ਅਦਾ ਕਰਨ ਦਾ ਪ੍ਰਣ ਦਿੱਤਾ ਅਤੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਜਤਾਇਆ।
ਅਜੀਤ ਡੈਸਕ
28-10-2026