ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਭਾਜਪਾ ਆਗੂ ਬਰਿੰਦਰ ਬਿੱਟੂ ’ਤੋਂ ਕੇਸ ਫੌਰੀ ਵਾਪਸ ਹੋਵੇ-ਵਿਜੇ ਸਾਂਪਲਾ
ਜਲੰਧਰ, 23 ਅਕਤੂਬਰ (ਸ਼ਿਵ)-)-ਮੈਡੀਕਲ ਨਸ਼ੇ ਬਰਾਮਦ ਕਰਵਾਉਣ ਵਾਲੇ ਭਾਜਪਾ ਆਗੂ ਬਰਿੰਦਰ ਕੁਮਾਰ ਬਿੱਟੂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਹੈ, ਨੂੰ ਤੁਰੰਤ ਵਾਪਸ ਲਿਆ ਜਾਵੇ। ਭਾਜਪਾ ਆਗੂਆਂ ਖਿਲਾਫ਼ ਬਦਲਾਖੋਰੀ ਵਾਲਾ ਕੇਸ ਬਣਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਕੇਸ ਤੁਰੰਤ ਵਾਪਸ ਲੈਣ ਤੇ ਨਸ਼ਾ ਬਰਮਾਦਗੀ ਕੇਸ ਦੀ ਨਿਰਪੱਖ਼ ਜਾਂਚ ਦੀ ਮੰਗ ਕੀਤੀ ਹੈ।
ਜਲੰਧਰ, 23 ਅਕਤੂਬਰ (ਸ਼ਿਵ)-)-ਮੈਡੀਕਲ ਨਸ਼ੇ ਬਰਾਮਦ ਕਰਵਾਉਣ ਵਾਲੇ ਭਾਜਪਾ ਆਗੂ ਬਰਿੰਦਰ ਕੁਮਾਰ ਬਿੱਟੂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਹੈ, ਨੂੰ ਤੁਰੰਤ ਵਾਪਸ ਲਿਆ ਜਾਵੇ। ਭਾਜਪਾ ਆਗੂਆਂ ਖਿਲਾਫ਼ ਬਦਲਾਖੋਰੀ ਵਾਲਾ ਕੇਸ ਬਣਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਕੇਸ ਤੁਰੰਤ ਵਾਪਸ ਲੈਣ ਤੇ ਨਸ਼ਾ ਬਰਮਾਦਗੀ ਕੇਸ ਦੀ ਨਿਰਪੱਖ਼ ਜਾਂਚ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਭਾਦਸੋਂ ਵਿੱਚ ਇਸ ਮਾਮਲੇ ਨੂੰ ਲੈ ਕੇ ਭਾਜਪਾ ਸਮਰਥਕਾਂ ਵਲੋਂ ਰੋਸ ਮਾਰਚ ਕਰਨਾ ਲੋਕਾਂ ਦੀ ਨਸ਼ਿਆਂ ਦੀ ਸਮੱਸਿਆ ਪ੍ਰਤੀ ਚਿੰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਵਰਕਰਾਂ ਤੋਂ ਤੁਰੰਤ ਕੇਸ ਵਾਪਸ ਨਹੀਂ ਲਏ ਗਏ ਤਾਂ ਪਾਰਟੀ ਇਸ ਮਾਮਲੇ ਉੱਤੇ ਹੋਰ ਵੱਡਾ ਅੰਦੋਲਨ ਵਿੱਢੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਇਕ ਮੈਡੀਕਲ ਦੀ ਦੁਕਾਨ ਤੋਂ ਮੈਡੀਕਲ ਨਸ਼ੇ ਦੀ ਬਰਾਮਦਗੀ ਕਰਵਾਈ ਸੀ। ਜਦੋਂ ਪੁਲਿਸ ਸਿਆਸੀ ਦਬਾਅ ਹੇਠ ਉਸ ਖਿਲਾਫ਼ ਕਾਰਵਾਈ ਤੋਂ ਆਨਾਕਾਨੀ ਕਰ ਰਹੀ ਸੀ, ਤਾਂ ਉਨ੍ਹਾਂ ਜਮਹੂਰੀ ਤਰੀਕੇ ਨਾਲ ਇਸ ਦਾ ਵਿਰੋਧ ਕੀਤਾ। ਵਿਜੇ ਸਾਂਪਲਾ ਨੇ ਮੰਗ ਕੀਤੀ ਕਿ ਬਰਿੰਦਰ ਬਿੱਟੂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਦਰਜ ਐੱਫ.ਆਈ.ਆਰ. ਦੀ ਨਿਰਪੱਖ ਸਮੀਖਿਆ ਕੀਤੀ ਜਾਵੇ ਅਤੇ ਪਾਬੰਦੀਸ਼ੁਦਾ ਕੈਪਸੂਲਾਂ ਦੀ ਕਥਿਤ ਬਰਾਮਦਗੀ ਨਾਲ ਜੁੜੇ ਮੂਲ ਮਾਮਲੇ ਦੀ ਜਾਂਚ ਵੀ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇ।