24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸਵੱਛ ਭਾਰਤ ਦੇ ਤੀਜੇ ਪੜਾਅ ਦੇ ਸਰਵੇ ਤਹਿਤ ‘ਸੀਚੇਵਾਲ ਮਾਡਲ’ ਦਾ ਨਿਰੀਖਣ

ਮਲਸੀਆਂ, 23 ਅਕਤੂਬਰ (ਸੁਖਦੀਪ ਸਿੰਘ)-ਸਵੱਛ ਭਾਰਤ ਮਿਸ਼ਨ ਦੇ ਤੀਜੇ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਦੇਸ਼ ਭਰ ’ਚ ਸਫ਼ਾਈ ਪ੍ਰਬੰਧਾਂ ਅਤੇ ਗੰਦੇ ਪਾਣੀ ਦੀ ਸੁਚੱਜੀ ਨਿਕਾਸੀ ਸੰਬੰਧੀ ਕੀਤੇ ਜਾ ਰਹੇ ਸਰਵੇਖਣ ਤਹਿਤ ‘ਸੀਚੇਵਾਲ ਮਾਡਲ’ ਦਾ ਨਿਰੀਖਣ ਕੀਤਾ ਗਿਆ। ਦੋ ਮੈਂਬਰੀ ਸਰਵੇਖਣ ਟੀਮ ਨੇ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ।

ਪਿੰਡ ਸੀਚੇਵਾਲ ਵਿਖੇ ‘ਸੀਚੇਵਾਲ ਮਾਡਲ’ ਦਾ ਨਿਰੀਖਣ ਕਰਦੀ ਸਰਵੇਖਣ ਟੀਮ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ । ਤਸਵੀਰ-ਸੁਖਦੀਪ ਸਿੰਘ 24-10-2026
ਮਲਸੀਆਂ, 23 ਅਕਤੂਬਰ (ਸੁਖਦੀਪ ਸਿੰਘ)-ਸਵੱਛ ਭਾਰਤ ਮਿਸ਼ਨ ਦੇ ਤੀਜੇ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਦੇਸ਼ ਭਰ ’ਚ ਸਫ਼ਾਈ ਪ੍ਰਬੰਧਾਂ ਅਤੇ ਗੰਦੇ ਪਾਣੀ ਦੀ ਸੁਚੱਜੀ ਨਿਕਾਸੀ ਸੰਬੰਧੀ ਕੀਤੇ ਜਾ ਰਹੇ ਸਰਵੇਖਣ ਤਹਿਤ ‘ਸੀਚੇਵਾਲ ਮਾਡਲ’ ਦਾ ਨਿਰੀਖਣ ਕੀਤਾ ਗਿਆ। ਦੋ ਮੈਂਬਰੀ ਸਰਵੇਖਣ ਟੀਮ ਨੇ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਟੀਮ ਵਲੋਂ ਪਿੰਡ ਸੀਚੇਵਾਲ, ਤਲਵੰਡੀ ਮਾਧੋ ਅਤੇ ਡੱਲਾ ਸਾਹਿਬ ਵਿਖੇ ਸਥਾਪਿਤ ਕੀਤੇ ਸੀਚੇਵਾਲ ਮਾਡਲਾਂ ਦਾ ਬਾਰੀਕੀ ਨਾਲ ਅਧਿਐਨ ਕੀਤਾ ਗਿਆ। ਸਰਵੇਖਣ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਪੰਜਾਬ ’ਚ ਗੰਦੇ ਪਾਣੀ ਨੂੰ ਸੋਧਣ ਲਈ ਲੋੜੀਂਦੇ ਪ੍ਰਬੰਧਾਂ ਅਤੇ ਇਸ ’ਤੇ ਆਉਣ ਵਾਲੇ ਖ਼ਰਚੇ ਦਾ ਵਿਸਥਾਰਪੂਰਵਕ ਅਧਿਐਨ ਕੀਤਾ ਜਾ ਰਿਹਾ ਹੈ। ਟੀਮ ਦੇ ਮੈਂਬਰ ਨਿਤੀਸ਼ ਖੰਨਾ ਨੇ ਦੱਸਿਆ ਕਿ ਸਰਵੇਖਣ ਦਾ ਉਦੇਸ਼ ਸਫ਼ਾਈ ਅਤੇ ਗੰਦੇ ਪਾਣੀ ਦੇ ਪ੍ਰਬੰਧਨ ਨਾਲ ਜੁੜੇ ਹਰ ਪਹਿਲੂ ਨੂੰ ਸਮਝਣਾ ਹੈ ਤਾਂ ਜੋ ਸਥਾਨਕ ਲੋੜਾਂ ਅਨੁਸਾਰ ਢੁੱਕਵੇਂ ਪ੍ਰਬੰਧ ਕੀਤੇ ਜਾ ਸਕਣ। ਸਰਵੇਖਣ ਟੀਮ ਨੇ ਦੱਸਿਆ ਕਿ ਸੀਚੇਵਾਲ ਮਾਡਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦਾ ਘੱਟ ਲਾਗਤ ਵਾਲਾ ਹੋਣਾ ਅਤੇ ਕੁਦਰਤੀ ਤਰੀਕਿਆਂ ਰਾਹੀਂ ਗੰਦੇ ਪਾਣੀ ਨੂੰ ਸਾਫ਼ ਕਰਨਾ ਹੈ। ਇਹ ਮਾਡਲ ਨਾ ਸਿਰਫ਼ ਪਾਣੀ ਦੀ ਸੁਚੱਜੀ ਨਿਕਾਸੀ ’ਚ ਸਹਾਈ ਹੁੰਦਾ ਹੈ, ਸਗੋਂ ਇਸ ਦੀ ਮੁੜ ਵਰਤੋਂ ਦੀਆਂ ਸੰਭਾਵਨਾਵਾਂ ਨੂੰ ਵੀ ਵਧਾਉਂਦਾ ਹੈ। ਤਲਵੰਡੀ ਮਾਧੋ ਵਿਖੇ ਮਾਡਲ ਦਾ ਅਧਿਐਨ ਕਰਨ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਦੀ ਸਫ਼ਲਤਾ ਦਾ ਮੁੱਖ ਕਾਰਨ ਲੋਕਾਂ ਦੀ ਸਿੱਧੀ ਸ਼ਮੂਲੀਅਤ ਹੈ। ਲੋਕ ਇਸ ਪ੍ਰਬੰਧ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਸਮਝਦੇ ਹਨ ਅਤੇ ਜਾਣਦੇ ਹਨ ਕਿ ਇਸ ਨਾਲ ਪਿੰਡ ਦਾ ਵਾਤਾਵਰਨ ਸਾਫ਼-ਸੁਥਰਾ ਬਣਾਉਣ ਦੇ ਨਾਲ-ਨਾਲ ਜੀਵਨ ਪੱਧਰ ਨੂੰ ਵੀ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ’ਚ ਸੀਚੇਵਾਲ ਮਾਡਲ ਸਥਾਪਿਤ ਕੀਤੇ ਗਏ ਹਨ, ਉੱਥੇ ਸਫ਼ਾਈ ਅਤੇ ਵਾਤਾਵਰਨ ਸੰਭਾਲ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਕਈ ਪਿੰਡਾਂ ਦੀ ਦਿੱਖ ’ਚ ਵੱਡਾ ਬਦਲਾਅ ਆਇਆ ਹੈ ਅਤੇ ਉਹ ਸੈਰ-ਸਪਾਟੇ ਦੇ ਆਕਰਸ਼ਕ ਸਥਾਨਾਂ ਵਜੋਂ ਉੱਭਰੇ ਹਨ। ਸੰਤ ਸੀਚੇਵਾਲ ਵੱਲੋਂ ਪਿੰਡ ਸੀਚੇਵਾਲ, ਤਲਵੰਡੀ ਮਾਧੋ, ਡੱਲਾ ਸਾਹਿਬ ਦੇ ਟਰੀਟਮੈਂਟ ਪਲਾਟਾਂ ਦਾ ਟੀ.ਡੀ.ਐਸ. ਚੈਕ ਕਰਵਾਇਆ ਗਿਆ, ਜਿਸਨੂੰ ਦੇਖਕੇ ਅਧਿਕਾਰੀ ਹੈਰਾਨ ਰਹਿ ਗਏ। ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਦੇ 200 ਤੋਂ ਵੱਧ ਪਿੰਡਾਂ ’ਚ ਸੀਚੇਵਾਲ ਮਾਡਲ ਰਾਹੀਂ ਗੰਦੇ ਪਾਣੀ ਦੀ ਨਿਕਾਸੀ ਅਤੇ ਪ੍ਰਬੰਧਨ ਲਈ ਠੋਸ ਪ੍ਰਬੰਧ ਕੀਤੇ ਗਏ ਹਨ। ਇਹ ਮਾਡਲ ਘੱਟ ਖਰਚੇ, ਕੁਦਰਤੀ ਤਰੀਕਿਆਂ ਅਤੇ ਲੋਕਾਂ ਦੀ ਭਾਗੀਦਾਰੀ ਰਾਹੀਂ ਪਿੰਡਾਂ ਨੂੰ ਸਾਫ਼-ਸੁਥਰਾ ਬਣਾਉਣ ਦੀ ਇੱਕ ਪ੍ਰਭਾਵਸ਼ਾਲੀ ਮਿਸਾਲ ਬਣ ਰਿਹਾ ਹੈ।
ਪਿਛਲੀ ਖ਼ਬਰ ਮਾਮਲਾ ਸ਼ੈਂਟੀ ਚਾਵਲਾ ਵਲੋਂ ਅਚਾਨਕ ਰਾਮਲੀਲ੍ਹਾ ਦੀ ਸਟੇਜ ਛੱਡ ਕੇ ਜਾਣ ਦਾ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਸ਼ੈਂਟੀ ਚਾਵਲਾ... ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਪਰਿਵਾਰ ਨਾਲ ਹੋਵੇ ਇਨਸਾਫ਼ : ਕੁਲਦੀਪ ਸਿੰਘ ਜੌਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।