ਮਹੰਤਾਂ ਵਿਚਾਲੇ ਇਲਾਕੇ ਨੂੰ ਲੈ ਕੇ ਤਕਰਾਰ-ਮਹੰਤ ਕੱਚੀ ਗਿਰੀ ’ਤੇ ਹਮਲਾ ਕਰਕੇ ਕੀਤਾ ਜ਼ਖਮੀ
ਸ਼ਾਹਕੋਟ, 23 ਅਕਤੂਬਰ (ਬਾਂਸਲ)-ਇਲਾਕੇ ਦੀ ਵੰਡ ਨੂੰ ਲੈ ਕੇ ਦੋ ਮਹੰਤਾਂ ਵਿਚਾਲੇ ਹੋਏ ਵਿਵਾਦ ਨੇ ਉਸ ਵੇਲੇ ਹਿੰਸਕ ਰੂਪ ਧਾਰਨ ਕਰ ਲਿਆ ਜਦ ਇੱਕ ਮਹੰਤ ਵਲੋਂ ਦੂਜੀ ’ਤੇ ਹਮਲਾ ਕਰਕੇ ਉਸ ਦੀ ਗੱਡੀ ਦੀ ਭੰਨ੍ਹ ਤੋੜ ਕੀਤੀ ਅਤੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਸਰਕਾਰੀ ਹਸਪਤਾਲ ਸ਼ਾਹਕੋਟ ’ਚ ਜੇਰੇ ਇਲਾਜ ਜ਼ਖਮੀ ਹੋਈ ਮਹੰਤ ਕੱਚੀ ਗਿਰੀ ਨੇ ਦੋਸ਼ ਲਗਾਇਆ ਹੈ ਕਿ ਬਾਹਰਲੇ ਇਲਾਕੇ ’ਚੋਂ ਆ ਕੇ ਉਸ ਦੇ ਇਲਾਕੇ ਵਿਚ ਵਧਾਈਆਂ ਲੈਣ ਵਾਲੇ ਦੂਜੀ ਧਿਰ ਦੇ ਮਹੰਤ ਵਲੋਂ ਉਸ ’ਤੇ ਹਮਲਾ ਕਰਵਾਇਆ ਗਿਆ।
ਸ਼ਾਹਕੋਟ, 23 ਅਕਤੂਬਰ (ਬਾਂਸਲ)-ਇਲਾਕੇ ਦੀ ਵੰਡ ਨੂੰ ਲੈ ਕੇ ਦੋ ਮਹੰਤਾਂ ਵਿਚਾਲੇ ਹੋਏ ਵਿਵਾਦ ਨੇ ਉਸ ਵੇਲੇ ਹਿੰਸਕ ਰੂਪ ਧਾਰਨ ਕਰ ਲਿਆ ਜਦ ਇੱਕ ਮਹੰਤ ਵਲੋਂ ਦੂਜੀ ’ਤੇ ਹਮਲਾ ਕਰਕੇ ਉਸ ਦੀ ਗੱਡੀ ਦੀ ਭੰਨ੍ਹ ਤੋੜ ਕੀਤੀ ਅਤੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਸਰਕਾਰੀ ਹਸਪਤਾਲ ਸ਼ਾਹਕੋਟ ’ਚ ਜੇਰੇ ਇਲਾਜ ਜ਼ਖਮੀ ਹੋਈ ਮਹੰਤ ਕੱਚੀ ਗਿਰੀ ਨੇ ਦੋਸ਼ ਲਗਾਇਆ ਹੈ ਕਿ ਬਾਹਰਲੇ ਇਲਾਕੇ ’ਚੋਂ ਆ ਕੇ ਉਸ ਦੇ ਇਲਾਕੇ ਵਿਚ ਵਧਾਈਆਂ ਲੈਣ ਵਾਲੇ ਦੂਜੀ ਧਿਰ ਦੇ ਮਹੰਤ ਵਲੋਂ ਉਸ ’ਤੇ ਹਮਲਾ ਕਰਵਾਇਆ ਗਿਆ। ਮਹੰਤ ਕੱਚੀ ਗਿਰੀ ਨੇ ਦੱਸਿਆ ਕਿ ਉਹ ਜਦੋਂ ਪਿੰਡ ਬਾਹਮਣੀਆਂ ਲਾਗੇ ਵਧਾਈ ਲੈਣ ਜਾ ਰਹੀ ਸੀ ਤਾਂ ਦੂਜੇ ਮਹੰਤ ਤੇ ਉਸ ਦੇ ਸਾਥੀਆਂ ਨੇ ਉਸ ਦੀ ‘ਕੀਆ’ ਗੱਡੀ ਨੰਬਰ ਪੀ.ਬੀ. 08 ਐੱਫ.ਐੱਸ. 8542 ਦਾ ਪਿੱਛਾ ਕਰਦਿਆਂ ਉਸ (ਮਹੰਤ ਕੱਚੀ ਗਿਰੀ) ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਗੱਡੀ ਦਾ ਪਿਛਲਾ ਸ਼ੀਸ਼ਾ ਵੀ ਭੰਨ ਦਿੱਤਾ। ਉਸ ਨੇ ਕਿਹਾ ਕਿ ਹਮਲਾਵਰਾਂ ਵਲੋਂ ਉਸ ਦੀ ਸੋਨੇ ਦੀ ਚੇਨ ਤੇ ਹੋਰ ਗਹਿਣੇ ਵੀ ਖੋਹ ਲਏ ਗਏ। ਉਸ ਨੇ ਦੱਸਿਆ ਕਿ ਬਾਹਰਲੇ ਇਲਾਕੇ ’ਚੋਂ ਆਏ ਉਕਤ ਮਹੰਤ ਸਬੰਧੀ ਉਹ ਪਹਿਲਾਂ ਵੀ ਪੁਲਿਸ ਪਾਸ ਸ਼ਿਕਾਇਤ ਕਰ ਚੁੱਕੀ ਹੈ ਕਿ ਉਹ ਧੱਕੇ ਨਾਲ ਉਸ ਦੇ ਇਲਾਕੇ ’ਚੋਂ ਵਧਾਈਆਂ ਉਗਰਾਹੁਣ ਦਾ ਕੰਮ ਕਰ ਰਿਹਾ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। ਦੂਜੇ ਪਾਸੇ ਦੂਜੀ ਧਿਰ ਦੀ ਮਹੰਤ ਨੇ ਵੀ ਆਪਣਾ ਪੱਖ ਰੱਖਦਿਆਂ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਇਸ ਸਬੰਧੀ ਐਸ.ਐਚ.ਓ. ਸ਼ਾਹਕੋਟ ਸਬ ਇੰਸਪੈਕਟਰ ਸੁਖਵਿੰਦਰਪਾਲ ਸੋਢੀ ਨੇ ਕਿਹਾ ਕਿ ਮਾਮਲਾ ਧਿਆਨ ਵਿਚ ਹੈ ਤੇ ਪੂਰੀ ਤਫ਼ਤੀਸ਼ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।