18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਜਵਾਹਰ ਨਵੋਦਿਆ ਵਿਦਿਆਲਿਆ ’ਚ 9ਵੀਂ ਤੇ 11ਵੀਂ ਦੇ ਦਾਖ਼ਲੇ ਲਈ 22 ਤੱਕ ਵਾਧਾ

ਮਲਸੀਆਂ, 17 ਅਕਤੂਬਰ (ਸੁਖਦੀਪ ਸਿੰਘ)-ਪੀ. ਐਮ.

ਅਜੀਤ ਡੈਸਕ 18-10-2026
ਮਲਸੀਆਂ, 17 ਅਕਤੂਬਰ (ਸੁਖਦੀਪ ਸਿੰਘ)-ਪੀ.ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਤਲਵੰਡੀ ਮਾਧੋ (ਜਲੰਧਰ) ਦੇ ਪ੍ਰਿੰਸੀਪਲ ਅਰੁਣ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਦਮਿਕ ਸੈਸ਼ਨ 2027-28 ਲਈ ਲੈਟਰਲ ਐਂਟਰੀ ਸਿਲੈਕਸ਼ਨ ਟੈਸਟ-2027 ਰਾਹੀਂ 9ਵੀਂ ਅਤੇ 11ਵੀਂ ਜਮਾਤਾਂ ’ਚ ਦਾਖ਼ਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ 1 ਸਤੰਬਰ, 2026 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਰੀਕ ਵਧਾ ਕੇ 22 ਅਕਤੂਬਰ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਬਿਨਾਂ ਕਿਸੇ ਫੀਸ ਤੋਂ ਕਲਾਸ 9ਵੀਂ ਲਈ https :// cbseitms . nic . in /2026/ nvsix _9 ਅਤੇ ਕਲਾਸ 11ਵੀਂ ਲਈ https :// cbseitms . nic . in /2026/ nvsxi _11 ਲਿੰਕ ’ਤੇ ਜਾ ਕੇ ਮੁਫ਼ਤ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਜਿਸਟਰਡ ਉਮੀਦਵਾਰਾਂ ਲਈ ਕਰੈਕਸ਼ਨ ਵਿੰਡੋ 23 ਤੋਂ 25 ਅਕਤੂਬਰ ਤੱਕ ਖੁੱਲ੍ਹੀ ਰਹੇਗੀ। ਇਸ ਦੌਰਾਨ ਉਮੀਦਵਾਰ ਸਿਰਫ ਕੈਟਾਗਰੀ, ਜੈਂਡਰ, ਏਰੀਆ, ਡਿਸਏਬਿਲਿਟੀ ਦੇ ਖੇਤਰ ’ਚ ਹੀ ਲੋੜੀਂਦੀ ਸੋਧ ਕਰ ਸਕਣਗੇ।
ਪਿਛਲੀ ਖ਼ਬਰ ਏਕਮ ਪਬਲਿਕ ਸਕੂਲ ਮਹਿਤਪੁਰ ਦਾ ਵਿਦਿਆਰਥੀ ਚੰਨਪ੍ਰੀਤ ਸਿੰਘ ਹੋਇਆ ਐਮ.ਬੀ.ਬੀ.ਐੱਸ ਲਈ ਸਿਲੈਕਟ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।