ਨਿਤਿਨ ਕੋਹਲੀ ਨੇ ਯੂਥ ਅਕਾਲੀ ਦਲ ਦੇ ਆਗੂਆਂ ਦਾ ‘ਆਪ’ ਵਿਚ ਕੀਤਾ ਸਵਾਗਤ
ਜਲੰਧਰ, 8 ਅਕਤੂਬਰ (ਜਤਿੰਦਰ ਪੰਮੀ)-ਆਮ ਆਦਮੀ ਪਾਰਟੀ ਦੀ ਕੇਂਦਰੀ ਇਕਾਈ ਨੇ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਪੰਜਾਬ ਸਪੋਰਟਸ ਵੈਲਫੇਅਰ ਬੋਰਡ ਦੇ ਚੇਅਰਮੈਨ ਤ੍ਰਿਲੋਕ ਸਿੰਘ ਸਰਾਂ ਦੀ ਅਗਵਾਈ ਹੇਠ ਪਾਰਟੀ ’ਚ ਆਉਣ ’ਤੇ ਯੂਥ ਅਕਾਲੀ ਦਲ ਦੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ। ਸ਼ਾਮਿਲ ਹੋਣ ਵਾਲਿਆਂ ’ਚ ਯੂਥ ਅਕਾਲੀ ਦਲ ਕੇਂਦਰੀ ਦੇ ਵਾਈਸ ਪ੍ਰੈਜ਼ੀਡੈਂਟ ਸਿਮਰਨਜੀਤ ਸਿੰਘ ਬਾਜਵਾ ਤੇ ਯੂਥ ਆਗੂ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਮਰਥਕ ਮੌਜੂਦ ਸਨ।
ਅਜੀਤ ਡੈਸਕ
09-10-2026