30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸੀ.ਟੀ. ਗਰੁੱਪ ਦੀ ਸਨੇਹਾ ਘਰਾਮੀ ਨੇ ਕੈਨੇਡਾ ’ਚ ਰਚਿਆ ਇਤਿਹਾਸ 4 ਸੋਨ ਤਗਮੇ ਜਿੱਤ ਕੇ ਬਣਾਏ 3 ਨਵੇਂ ਕਾਮਨਵੈਲਥ ਰਿਕਾਰਡ

ਜਲੰਧਰ, 29 ਸਤੰਬਰ (ਡਾ. ਜਤਿੰਦਰ ਸਾਬੀ)-ਸੀ.

ਸੀਟੀ ਗਰੁੱਪ ਦੀ ਸਨੇਹਾ ਘਰਾਮੀ ਆਪਣੇ ਜੇਤੂ ਤਗ਼ਮਿਆਂ ਨਾਲ ਵਿਖਾਈ ਦੇ ਰਹੀ ਹੈ। ਤਸਵੀਰ-ਮੁਨੀਸ਼ 30-09-2026
ਜਲੰਧਰ, 29 ਸਤੰਬਰ (ਡਾ. ਜਤਿੰਦਰ ਸਾਬੀ)-ਸੀ.ਟੀ. ਗਰੁੱਪ ਦੀ ਹੋਣਹਾਰ ਪਾਵਰਲਿਫਟਰ ਸਨੇਹਾ ਘਰਾਮੀ ਨੇ ਕੈਨੇਡਾ ਦੇ ਵਿਨੀਪੈਗ ਵਿਚ 17 ਤੋਂ 27 ਸਤੰਬਰ 2026 ਤੱਕ ਹੋਈ ਕਾਮਨਵੈਲਥ ਪਾਵਰਲਿਫਟਿੰਗ ਚੈਂਪੀਅਨਸ਼ਿਪ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨ ਤਗਮੇ ਜਿੱਤੇ ਅਤੇ 3 ਨਵੇਂ ਕਾਮਨਵੈਲਥ ਰਿਕਾਰਡ ਕਾਇਮ ਕੀਤੇ। ਜੂਨੀਅਰ 76 ਕਿੱਲੋਗ੍ਰਾਮ ਵਰਗ ਵਿਚ ਸਨੇਹਾ ਨੇ 190 ਕਿੱਲੋਗ੍ਰਾਮ ਸਕੁਐਟ, 120 ਕਿੱਲੋਗ੍ਰਾਮ ਬੈਂਚ ਪ੍ਰੈੱਸ ਅਤੇ 190 ਕਿੱਲੋਗ੍ਰਾਮ ਡੈੱਡਲਿਫਟ ਨਾਲ ਤਿੰਨ ਨਵੇਂ ਕਾਮਨਵੈਲਥ ਰਿਕਾਰਡ ਬਣਾਏ। ਕੁੱਲ 500 ਕਿੱਲੋਗ੍ਰਾਮ ਭਾਰ ਚੁੱਕ ਕੇ ਉਸ ਨੇ ਓਵਰਆਲ ਸੋਨ ਤਗਮਾ ਵੀ ਆਪਣੇ ਨਾਂਅ ਕੀਤਾ। ਪੱਛਮੀ ਬੰਗਾਲ ਦੇ ਹਾਵੜਾ ਨਾਲ ਸੰਬੰਧਿਤ ਸਨੇਹਾ ਸੀਟੀ ਗਰੁੱਪ ਵਿੱਚ ਬੀਏ ਦੂਜੇ ਸਾਲ ਦੀ ਵਿਦਿਆਰਥਣ ਹੈ ਅਤੇ 100% ਸਪੋਰਟਸ ਸਕਾਲਰਸ਼ਿਪ ਤਹਿਤ ਸਿੱਖਿਆ ਹਾਸਿਲ ਕਰ ਰਹੀ ਹੈ। ਸਨੇਹਾ ਦੇ ਪਿਤਾ ਉੱਤਮ ਘਰਾਮੀ ਫਲ ਵਿਕਰੇਤਾ ਹਨ, ਜਦਕਿ ਮਾਤਾ ਸਮ੍ਰਿਤੀ ਗ੍ਰਹਿਣੀ ਹਨ। ਸਨੇਹਾ ਇਸ ਤੋਂ ਪਹਿਲਾਂ 2023 ’ਚ ਕੇਰਲ ਅਤੇ 2 025 ’ ਚ ਦੇਹਰਾਦੂਨ ਵਿਖੇ ਹੋਈ ਏਸ਼ੀਅਨ ਇਕੁਇਪਡ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਵੀ ਤਿੰਨ-ਤਿੰਨ ਸੋਨ ਤਗਮੇ ਜਿੱਤ ਚੁੱਕੀ ਹੈ। ਸੀ.ਟੀ. ਗਰੁੱਪ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸਨੇਹਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਮੰਚ ’ਤੇ ਉਸ ਦੀ ਇਹ ਪ੍ਰਾਪਤੀ ਸੀ.ਟੀ. ਗਰੁੱਪ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸੀਟੀ ਗਰੁੱਪ ਹੋਣਹਾਰ ਖਿਡਾਰੀਆਂ ਨੂੰ ਸਕਾਲਰਸ਼ਿਪ ਅਤੇ ਲੋੜੀਂਦੇ ਸਰੋਤਾਂ ਰਾਹੀਂ ਸਹਿਯੋਗ ਦੇਣ ਲਈ ਵਚਨਬੱਧ ਹੈ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਖਟਕੜ ਕਲਾਂ ਪਹੁੰਚੇ ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀ ਅਗਲੀ ਖ਼ਬਰ ਅਸ਼ਵਨ ਭੱਲਾ ਦੀ ਅਗਵਾਈ ਹੇਠ ਕਾਂਗਰਸ ਵਲੋਂ ‘ਨਸ਼ਾ ਛੱਡੋ-ਪੰਜਾਬ ਬਚਾਓ ਯਾਤਰਾ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।