30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਰਦਾਰ ਭਗਤ ਸਿੰਘ ਅਤੇ ਭਾਜੀ ਗੁਰਸ਼ਰਨ ਸਿੰਘ ਦੀ ਯਾਦ ’ਚ ਕਵੀ ਦਰਬਾਰ ਅਤੇ ਨਾਟਕ ਕਰਵਾਇਆ

ਦੁਸਾਂਝ ਕਲਾਂ, 29 ਸਤੰਬਰ (ਰਾਮ ਪ੍ਰਕਾਸ਼ ਟੋਨੀ)-ਆਜ਼ਾਦ ਰੰਗ ਮੰਚ ਕਲਾ ਭਵਨ ਵਿਰਕ ਦੇ ਵਿਹੜੇ ਵਿਚ ਸ਼ਹੀਦ ਭਗਤ ਸਿੰਘ ਅਤੇ ਭਾਜੀ ਗੁਰਸ਼ਰਨ ਸਿੰਘ ਦੀ ਯਾਦ ’ਚ ਕਵੀ ਦਰਬਾਰ ਅਤੇ ਨਾਟਕ ਕਰਵਾਇਆ ਗਿਆ। ਇਹ ਸਮਾਗਮ ਚੇਅਰਮੈਨ ਸੰਤੋਖ ਸਿੰਘ ਢੇਸੀ ਅਤੇ ਸਰਪ੍ਰਸਤ ਡਾਕਟਰ ਦੇਵਿੰਦਰ ਕੁਮਾਰ ਦੀ ਅਗਵਾਈ ਵਿਚ ਕਰਵਾਇਆ ਗਿਆ।

ਅਜੀਤ ਡੈਸਕ 30-09-2026
ਦੁਸਾਂਝ ਕਲਾਂ, 29 ਸਤੰਬਰ (ਰਾਮ ਪ੍ਰਕਾਸ਼ ਟੋਨੀ)-ਆਜ਼ਾਦ ਰੰਗ ਮੰਚ ਕਲਾ ਭਵਨ ਵਿਰਕ ਦੇ ਵਿਹੜੇ ਵਿਚ ਸ਼ਹੀਦ ਭਗਤ ਸਿੰਘ ਅਤੇ ਭਾਜੀ ਗੁਰਸ਼ਰਨ ਸਿੰਘ ਦੀ ਯਾਦ ’ਚ ਕਵੀ ਦਰਬਾਰ ਅਤੇ ਨਾਟਕ ਕਰਵਾਇਆ ਗਿਆ। ਇਹ ਸਮਾਗਮ ਚੇਅਰਮੈਨ ਸੰਤੋਖ ਸਿੰਘ ਢੇਸੀ ਅਤੇ ਸਰਪ੍ਰਸਤ ਡਾਕਟਰ ਦੇਵਿੰਦਰ ਕੁਮਾਰ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਪਹੁੰਚੇ ਸਤਿਕਾਰਤ ਕਵੀ ਸਾਹਿਬਾਨ ਨੇ ਬਹੁਤ ਖੂਬਸੂਰਤ ਕਲਾਮ ਪੇਸ਼ ਕੀਤੇ। ਇਸ ਕਵੀ ਦਰਬਾਰ ’ਚ ਡਾਕਟਰ ਇੰਦਰਜੀਤ ਸਿੰਘ ਵਾਸੂ, ਸੰਧੂ ਵਰਿਆਣਵੀ, ਸੋਹਣ ਸਿੰਘ ਭਿੰਡਰ, ਗੁਰਮੁੱਖ ਲੋਹਾਰ, ਸ਼ਾਮ ਸਰਗੁੰਦੀ, ਮਹਿੰਦਰ ਸੂਦ ਵਿਰਕ, ਭੁਪਿੰਦਰ ਸਿੰਘ ਸਿਆਣ, ਡਾ. ਕੁਲਵੰਤ ਸਿੰਘ ਭਿੰਡਰ, ਟੋਨੀ ਦੁਸਾਂਝ , ਚਰਨਜੀਤ ਅੱਟਾ, ਚੈਨ ਮੱਤਫੱਲੂ, ਦਲਜੀਤ ਸਿੰਘ ਬਿੱਟੂ, ਮਨਦੀਪ ਮਹਿਰਮ, ਬੀਬਾ ਅਮਿੰਦਰਪ੍ਰੀਤ ਕੌਰ ਰੂਬੀ, ਅਜਮੇਰ ਚਾਨਾ, ਸੀਤਲ ਰਾਮ ਬੰਗਾ, ਕੈਪਟਨ ਦਵਿੰਦਰ ਸਿੰਘ ਜੱਸਲ, ਪੀ. ਐੱਸ. ਪੁਰੇਵਾਲ, ਦਿਲਬਹਾਰ ਸ਼ੌਕਤ, ਆਰ. ਐੱਲ. ਜੱਸੀ ਨੇ ਸ਼ਿਰਕਤ ਕੀਤੀ। ਇਸ ਮਗਰੋਂ ਆਜ਼ਾਦ ਰੰਗ ਮੰਚ ਦੇ ਕਲਾਕਾਰਾਂ ਨੇ ਕਾਵਿ ਨਾਟਕ “ ਮੰਗਤੀ “ ਦੀ ਪੇਸ਼ਕਾਰੀ ਕੀਤੀ। ਰਣਜੀਤ ਬਾਂਸਲ ਦੀ ਨਿਰਦੇਸ਼ਨਾ ਹੇਠ ਕੁਲਵਿੰਦਰ ਕੌਰ, ਕਮਲ ਧਰਮਸੋਤ ਅਤੇ ਗਮਨੂੰ ਬਾਂਸਲ ਦੀ ਅਦਾਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਨਬੀਤਾ ਚੰਬਾ ਅਤੇ ਜੈਸਮੀਨ ਨੇ ਮਿਊਜ਼ਿਕ ਦੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਲੇਖਕ ਅਤੇ ਕਵੀ ਬਲਦੇਵ ਸਿੰਘ ਦੋਬੁਰਜੀ ਨੂੰ ਉਨ੍ਹਾਂ ਦੁਆਰਾ ਪੰਜਾਬੀ ਸਾਹਿਤ ਦੇ ਖੇਤਰ ਵਿਚ ਪਾਏ ਵੱਡਮੁੱਲੇ ਯੋਗਦਾਨ ਲਈ ਪ੍ਰਿੰਸੀਪਲ ਸੁਰਿੰਦਰ ਪਾਲ ਵਲੋਂ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਡਾਕਟਰ ਸੁਖਵਿੰਦਰ ਸਿੰਘ ਕਲਸੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਬੀਬਾ ਕੁਲਵੰਤ ਨੇ ਬਾਖੂਬੀ ਨਿਭਾਈ।
ਪਿਛਲੀ ਖ਼ਬਰ ਸ਼ਹੀਦ- ਏ -ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਭੋਗਪੁਰ ਸਹਿਕਾਰੀ ਖੰਡ ਮਿੱਲ ਦਾ ਸਾਲਾਨਾ ਆਮ ਇਜਲਾਸ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।