30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਐਚ.ਐਮ.ਵੀ. ਵਿਖੇ ਐਨ.ਐਸ.ਐਸ. ਦਿਵਸ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ

ਜਲੰਧਰ, 29 ਸਤੰਬਰ (ਜਸਪਾਲ ਸਿੰਘ)-ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਵਿਖੇ ਸੰਸਥਾ ਦੀ ਮੁਖੀ ਡਾ. ਏਕਤਾ ਖੋਸਲਾ ਦੀ ਰਹਿਨੁਮਾਈ ਹੇਠ ਐਨ.

ਅਜੀਤ ਡੈਸਕ 30-09-2026
ਜਲੰਧਰ, 29 ਸਤੰਬਰ (ਜਸਪਾਲ ਸਿੰਘ)-ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਵਿਖੇ ਸੰਸਥਾ ਦੀ ਮੁਖੀ ਡਾ. ਏਕਤਾ ਖੋਸਲਾ ਦੀ ਰਹਿਨੁਮਾਈ ਹੇਠ ਐਨ.ਐਸ.ਐਸ. ਦੇ ਤਿੰਨਾਂ ਯੂਨਿਟਾ ਵਲੋਂ ਐਨ. ਐਸ. ਐਸ. ਦਿਵਸ ਪੂਰੇ ਜੋਸ਼, ਉਤਸ਼ਾਹ ਅਤੇ ਸੇਵਾ-ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਕਾਲਜ ਦੀਆਂ ਐਨ. ਐਸ. ਐਸ. ਯੂਨਿਟਾਂ ਵੱਲੋਂ ਵਿਦਿਆਰਥਣਾਂ ਨੂੰ ਰਾਸ਼ਟਰੀ ਸੇਵਾ ਯੋਜਨਾ ਦੇ ਉਦੇਸ਼ਾਂ, ਸਮਾਜਿਕ ਜ਼ਿੰਮੇਵਾਰੀਆਂ ਅਤੇ ਸਮਾਜ ਸੇਵਾ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਐਨ. ਐਸ. ਐਸ. ਦੇ ਉਦੇਸ਼ ਅਤੇ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਨ ਨਾਲ ਹੋਈ| ਵਿਦਿਆਰਥਣਾਂ ਨੇ ਐਨ.ਐਸ.ਐਸ. ਦੇ ਆਦਰਸ਼ ਵਾਕ ‘ਨਾਟ ਮੀ ਬਟ ਯੂ’ ਦੀ ਭਾਵਨਾ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਦੇਸ਼ ਦਿੱਤਾ| ਇਸ ਮੌਕੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਐਨ.ਐਸ.ਐਸ. ਸਿਰਫ਼ ਇੱਕ ਗਤੀਵਿਧੀ ਨਹੀਂ, ਸਗੋਂ ਨੌਜਵਾਨਾਂ ਵਿੱਚ ਸਮਾਜ ਪ੍ਰਤੀ ਜ਼ਿੰਮੇਵਾਰੀ, ਸਹਿਯੋਗ, ਅਨੁਸ਼ਾਸਨ, ਨੇਤ੍ਰਿਤਵ ਅਤੇ ਸੇਵਾ-ਭਾਵਨਾ ਪੈਦਾ ਕਰਨ ਵਾਲਾ ਮਹੱਤਵਪੂਰਨ ਮੰਚ ਹੈ| ਇਸ ਮੌਕੇ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਵੱਖ-ਵੱਖ ਜਾਗਰੂਕਤਾ ਅਤੇ ਸਮਾਜਿਕ ਚੇਤਨਾ ਨਾਲ ਸੰਬੰਧਿਤ ਰੈਲੀ ਕੱਢੀ ਗਈ ਅਤੇ ਸੋਹ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਤੇ ਵਿਦਿਆਰਥਣਾਂ ਵੱਲੋਂ ਸੰਸਥਾ ਦੇ ਟੀਚਿੰਗ ਅਤੇ ਨਾਨ ਟੀਚਿੰਗ ਮੈਂਬਰਾਂ ਨੂੰ ਬੈਚ ਲਗਾ ਕੇ ਮੂੰਹ ਮਿੱਠਾ ਕਰਵਾਇਆ ਗਿਆ| ਵਿਦਿਆਰਥਣਾਂ ਨੇ ਸਵੱਛਤਾ, ਵਾਤਾਵਰਣ ਸੰਭਾਲ, ਪਾਣੀ ਦੀ ਸਾਂਭ-ਸੰਭਾਲ, ਸਿਹਤ ਜਾਗਰੂਕਤਾ ਅਤੇ ਸਮਾਜਿਕ ਭਲਾਈ ਨਾਲ ਸਬੰਧਤ ਮੁੱਦਿਆਂ ਬਾਰੇ ਸੰਦੇਸ਼ ਦਿੱਤਾ| ਡਾ.ਏਕਤਾ ਖੋਸਲਾ ਨੇ ਐਨ.ਐਸ.ਐਸ. ਵਲੰਟੀਅਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਦੀ ਤਰੱਕੀ ਲਈ ਨੌਜਵਾਨਾਂ ਦਾ ਸਰਗਰਮ ਅਤੇ ਸੰਵੇਦਨਸ਼ੀਲ ਹੋਣਾ ਬਹੁਤ ਜ਼ਰੂਰੀ ਹੈ| ਇਸ ਮੌਕੇ ਤੇ ਐਨ.ਐਸ.ਐਸ. ਇੰਚਾਰਜ ਡਾ. ਜੋਤੀ ਗੋਗੀਆ, ਮੈਡਮਹਰਮਨੂ ਪਾਲ, ਸ੍ਰੀਮਤੀ ਅਲਕਾ ਅਤੇ ਡਾ. ਸੰਦੀਪ ਕੌਰ ਹਾਜ਼ਰ ਰਹੇ |
ਪਿਛਲੀ ਖ਼ਬਰ ਬੁਨਿਆਦੀ ਸਹੂਲਤਾਂ ਦੇ ਮੁੱਦੇ ’ਤੇ ਹੈਨਰੀ ਵਲੋਂ ਨਿਗਮ ਨੂੰ ਅਲਟੀਮੇਟਮ ਅਗਲੀ ਖ਼ਬਰ ਜੰਡੂ ਸਿੰਘਾ ਦੇ ਵਾਰਡ ਨੰਬਰ 6 ਵਿਖੇ ਵਿਧਾਇਕ ਬਲਕਾਰ ਸਿੰਘ ਵਲੋਂ ਵੱਖ -ਵੱਖ ਵਿਕਾਸ ਕਾਰਜਾਂ ਦੇ ਨਿਰਮਾਣ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।