ਜੰਡੂ ਸਿੰਘਾ ਦੇ ਵਾਰਡ ਨੰਬਰ 6 ਵਿਖੇ ਵਿਧਾਇਕ ਬਲਕਾਰ ਸਿੰਘ ਵਲੋਂ ਵੱਖ -ਵੱਖ ਵਿਕਾਸ ਕਾਰਜਾਂ ਦੇ ਨਿਰਮਾਣ ਦਾ ਉਦਘਾਟਨ
ਚੁਗਿੱਟੀ/ ਜੰਡੂ ਸਿੰਘਾ, 29 ਸਤੰਬਰ ( ਨਰਿੰਦਰ ਲਾਗੂ) ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਵਲੋਂ ਜੰਡੂ ਸਿੰਘਾ ਦੇ ਵਾਰਡ ਨੰਬਰ 6 ਵਿਖੇ ਸੜਕਾਂ ਅਤੇ ਸੀਵਰੇਜ਼ ਦੇ ਕੰਮ ਤੋਂ ਇਲਾਵਾ ਇੰਟਰਲਾਕ ਇੱਟਾਂ ਨਾਲ ਬਣਨ ਵਾਲੀਆਂ ਸੜਕਾਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਾਜ਼ਰ ਵਾਰਡ ਦੇ ਪੰਚ ਕੁਲਵਿੰਦਰ ਸਿੰਘ ਸੰਘਾ ਤੇ ਵੱਖ -ਵੱਖ ਹੋਰ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਅਜੀਤ ਡੈਸਕ
30-09-2026